ਭਿੰਡ ਵਿੱਚ ਆਪਸੀ ਵਿਵਾਦ ਨੂੰ ਲੈ ਕੇ ਕੀਤੀ ਹੋਮਗਾਰਡ ਦੀ ਹੱਤਿਆ

ਭਿੰਡ, 13 ਫਰਵਰੀ (ਸ.ਬ.) ਮੱਧ ਪ੍ਰਦੇਸ਼ ਦੇ ਭਿੰਡ ਦੇ ਜ਼ਿਲਾ ਅਤੇ ਸੈਸ਼ਨ ਜੱਜ ਤਾਰਕੇਸ਼ਵਰ ਸਿੰਘ ਦੇ ਬੰਗਲੇ ਤੇ ਤੈਨਾਤ ਹੋਮਗਾਰਡ ਸੈਨਿਕ ਦੀ ਆਪਸੀ ਵਿਵਾਦ ਵਿੱਚ ਇਕ ਦਰਜਨ ਤੋਂ ਵਧ ਲੋਕਾਂ ਨੇ ਗੋਲੀਆਂ ਚਲਾ ਕੇ ਬੇਰਹਿਮ ਹੱਤਿਆ ਕਰ ਦਿੱਤੀ| ਬੀਤੀ ਰਾਤ ਹੋਈ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਦੋਸ਼ੀ ਫਰਾਰ ਹੋ ਗਏ| ਨਗਰ ਪੁਲੀਸ ਸੁਪਰਡੈਂਟ ਵਰਿੰਦਰ ਸਿੰਘ ਤੋਮਰ ਨੇ ਅੱਜ ਦੱਸਿਆ ਕਿ ਦੇਹਾਤ ਥਾਣਾ ਖੇਤਰ ਦੇ ਹੇਬਦਪੁਰਾ ਨਿਵਾਸੀ ਹੋਮਗਾਰਡ ਸੈਨਿਕ ਰਾਜਿੰਦਰ ਸਿੰਘ ਯਾਦਵ (50) ਕੱਲ੍ਹ ਆਪਣੇ ਘਰ ਤੋਂ ਆਪਣੀ ਡਿਊਟੀ ਤੇ ਜ਼ਿਲਾ ਅਤੇ ਸੈਸ਼ਨ ਜੱਜ ਦੇ ਘਰ ਲਈ ਨਿਕਲਿਆ, ਤਾਂ ਪਹਿਲਾਂ ਤੋਂ ਤਾੜ ਲਗਾਏ ਬੈਠੇ ਭੀਮ ਯਾਦਵ ਅਤੇ ਉਸ ਦੇ ਸਾਥੀਆਂ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ| ਹੋਮਗਾਰਡ ਸੈਨਿਕ ਨੂੰ ਦੋ ਗੋਲੀਆਂ ਲੱਗੀਆਂ, ਜਿਸ ਨਾਲ ਉਸ ਦੀ ਮੌਤ ਹੋ ਗਈ| ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਦੋ ਚਾਰ ਪਹੀਆਂ ਗੱਡੀਆਂ ਵਿੱਚ ਸਵਾਰ ਹੋ ਕੇ ਆਏ ਸੀ| ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਉਸ ਵਿੱਚ ਸਵਾਰ ਹੋ ਕੇ ਭੱਜ ਗਏ| ਸੀ.ਐਸ.ਪੀ. ਸ਼੍ਰੀ ਤੋਮਰ ਨੇ ਦੱਸਿਆ ਕਿ ਰਾਜਿੰਦਰ ਸਿੰਘ ਯਾਦਵ ਦਾ ਭੀਮ ਯਾਦਵ ਨਾਲ ਜ਼ਮੀਨ ਨੂੰ ਲੈ ਕੇ ਵਿਵਾਦ ਸੀ| ਕੱਲ੍ਹ ਸਵੇਰ ਤੋਂ ਵੀ ਦੋਵਾਂ ਵਿੱਚ ਇਸ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ|
ਭਿੰਡ ਦੇਹਾਤ ਥਾਣਾ ਪੁਲੀਸ ਨੇ ਅੱਜ ਸਵੇਰੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੇ ਬਾਅਦ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀ| ਮ੍ਰਿਤਕ ਦੇ ਭਤੀਜੇ ਸ਼ਿਵਕੁਮਾਰ ਯਾਦਵ ਦੀ ਰਿਪੋਰਟ ਤੇ ਦੋਸ਼ੀ ਭੀਮ ਯਾਦਵ ਸਮੇਤ 12 ਲੋਕਾਂ ਦੇ ਖਿਲਾਫ ਨਾਮਜਦ ਮਾਮਲਾ ਦਰਜ ਕੀਤਾ ਗਿਆ ਹੈ|

Leave a Reply

Your email address will not be published. Required fields are marked *