ਭਿੰਡ ਵਿੱਚ ਕਾਂਗਰਸ ਨੇਤਾ ਦੇ ਬੇਟੇ ਦਾ ਗੋਲੀ ਮਾਰ ਕੇ ਕੀਤਾ ਕਤਲ

ਮੱਧ ਪ੍ਰਦੇਸ਼, 26 ਦਸੰਬਰ (ਸ.ਬ.) ਮੱਧ ਪ੍ਰਦੇਸ਼ ਦੇ ਭਿੰਡ ਸ਼ਹਿਰ ਵਿੱਚ ਇਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ| ਮ੍ਰਿਤਕ ਵਿਅਕਤੀ ਸਥਾਨਕ ਕਾਂਗਰਸੀ ਨੇਤਾ ਅਖਿਲੇਸ਼ ਭਾਰਦਵਾਜ ਦਾ ਬੇਟਾ ਹੈ| ਸੀ.ਐਸ.ਪੀ ਰਾਕੇਸ਼ ਛਾਰੀ ਨੇ ਦੱਸਿਆ ਕਿ ਸਥਾਨਕ ਅਟੇਰ ਰੋਡ ਤੇ ਰਹਿਣ ਵਾਲੇ ਅਖਿਲੇਸ਼ ਭਾਰਦਵਾਜ ਦਾ ਬੇਟਾ ਦਿਨੇਸ਼ ਪਿਛਲੇ ਦਿਨੋਂ ਉੱਤਰ ਪ੍ਰਦੇਸ਼ ਤੋਂ ਆਗਰਾ ਗਿਆ ਸੀ| ਰਾਤ ਉਹ ਆਗਰਾ ਤੋਂ ਵਾਪਸ ਘਰ ਆ ਰਿਹਾ ਸੀ ਤਾਂ ਲਗਭਗ 2 ਵਜੇ ਘਰ ਦੇ ਬਾਹਰ ਅਣਪਛਾਤੇ ਬਦਮਾਸ਼ਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ| ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ| ਸ਼ਹਿਰ ਕੋਤਵਾਲੀ ਪੁਲੀਸ ਨੇ ਅਣਪਛਾਤੇ ਬਦਮਾਸ਼ਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ|

Leave a Reply

Your email address will not be published. Required fields are marked *