ਭੀਮਾ-ਕੋਰੇਗਾਂਵ ਹਿੰਸਾ ਮਾਮਲੇ ਵਿੱਚ ਤਿੰਨ ਦੋਸ਼ੀ ਗ੍ਰਿਫ਼ਤਾਰ

ਨਵੀਂ ਦਿੱਲੀ, 6 ਜੂਨ (ਸ.ਬ.) ਦਿੱਲੀ ਪੁਲੀਸ ਦੇ ਸਪੈਸ਼ਲ ਜੇਲ ਨੇ ਪੁਣੇ ਪੁਲੀਸ ਨਾਲ ਇੱਕ ਸਾਂਝਾ ਆਪਰੇਸ਼ਨ ਚਲਾ ਕੇ ਭੀਮਾ-ਕੋਰੇਗਾਂਵ ਹਿੰਸਾ ਦੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ| ਦੋਸ਼ੀਆਂ ਵਿੱਚ ਸ਼ਾਮਲ ਰਾਣਾ ਜੈਕਬ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ| ਪੁਲੀਸ ਅਨੁਸਾਰ ਜੈਕਬ ਪੇਸ਼ੇ ਤੋਂ ਲੇਖਕ ਅਤੇ ਮਨੁੱਖੀ ਅਧਿਕਾਰ ਵਰਕਰ ਹੈ| ਉਸ ਦੇ ਸੰਬੰਧ ਨਕਸਲੀਆਂ ਨਾਲ ਹਨ| ਬਾਕੀ ਦੋ ਦੋਸ਼ੀਆਂ ਨੂੰ ਪੁਲੀਸ ਨੇ ਮੁੰਬਈ ਅਤੇ ਨਾਗਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ| ਜ਼ਿਕਰਯੋਗ ਹੈ ਕਿ ਬੀਤੀ ਇੱਕ ਜਨਵਰੀ ਨੂੰ ਪੁਣੇ ਵਿੱਚ ਦਲਿਤ ਭਾਈਚਾਰਾ ਭੀਮਾ-ਕੋਰੇਗਾਂਵ ਦੀ ਲੜਾਈ ਦੀ 200ਵੀਂ ਵਰ੍ਹੇਗੰਢ ਮਨਾ ਰਿਹਾ ਸੀ| ਇਸ ਦੌਰਾਨ ਦੋ ਸੰਗਠਨਾਂ ਵਿਚਾਲੇ ਹੋਈ ਹਿਸੰਕ ਝੜਪ ਵਿੱਚ ਇੱਕ ਦਲਿਤ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਕਈ ਹੋਰ ਜ਼ਖ਼ਮੀ ਹੋ ਗਏ|

Leave a Reply

Your email address will not be published. Required fields are marked *