ਭੀੜ ਨੂੰ ਉਕਸਾਉਣ ਦੇ ਮਾਮਲੇ ਵਿੱਚ ਕਾਂਗਰਸੀ ਕੌਂਸਲਰ ਸਮੇਤ 4 ਵਿਅਕਤੀਆਂ ਤੇ ਮਾਮਲਾ ਦਰਜ

ਅੰਮ੍ਰਿਤਸਰ, 5 ਦਸੰਬਰ (ਸ.ਬ.) ਐਤਵਾਰ ਨੂੰ ਗੇਟ ਹਕੀਮਾ ਵਿੱਚ ਬਿੱਟੂ ਸ਼ਾਹ ਦੀ ਮੌਤ ਤੋਂ ਬਾਅਦ ਪੁਲੀਸ ਤੇ ਆਮ ਵਿਅਕਤੀਆਂ ਦੀ ਹੋਈ ਝੜਪ ਵਿੱਚ ਤਿੰਨ ਮੁਲਾਜ਼ਮ ਜ਼ਖਮੀ ਹੋਏ ਸਨ| ਬਿੱਟੂ ਸ਼ਾਹ ਦੀ ਗੇਟ ਹਕੀਮਾ ਵਿਖੇ ਪੁਲੀਸ ਦੀ ਮਾਰ ਕੁਟਾਈ ਕਾਰਨ ਮੌਤ ਹੋ ਗਈ ਸੀ| ਜਿਸ ਤੋਂ ਬਾਅਦ ਪਰਿਵਾਰ ਵਾਲਿਆ ਵਲੋਂ ਧਰਨਾ ਲਗਾਇਆ ਗਿਆ ਸੀ, ਇਸ ਮਾਮਲੇ ਵਿੱਚ ਪੁਲੀਸ ਨੇ ਪਹਿਲਾ ਬਿੱਟੂ ਸ਼ਾਹ ਦੇ ਕਤਲ ਦੇ ਮਾਮਲੇ ਵਿੱਚ ਦੋ ਪੁਲੀਸ ਮੁਲਾਜ਼ਮਾਂ ਤੇ ਵੀ ਮਾਮਲਾ ਦਰਜ ਕੀਤਾ ਸੀ ਤੇ ਹੁਣ ਭੀੜ ਉਕਸਾਉਣ ਦੇ ਮਾਮਲੇ ਵਿੱਚ ਪੁਲੀਸ ਨੇ 4 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ| ਇਨ੍ਹਾਂ ਚਾਰ ਵਿਅਕਤੀਆਂ ਵਿੱਚ ਸ਼ਲਿੰਦਰ ਸ਼ੈਲੀ ਵੀ ਮੌਜੂਦ ਹੈ, ਜੋ ਕਾਂਗਰਸੀ ਕੌਂਸਲਰ ਹੈ ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਕਰੀਬੀ ਹੈ|

Leave a Reply

Your email address will not be published. Required fields are marked *