ਭੁਪਿੰਦਰ ਸਿੰਘ ਸਭਰਵਾਲ ਐਮ ਪੀ ਸੀ ਏ ਦੇ ਬਿਨਾਂ ਮੁਕਾਬਲਾ ਪ੍ਰਧਾਨ ਬਣੇ

ਐਸ ਏ ਐਸ ਨਗਰ, 9 ਅਪ੍ਰੈਲ (ਸ.ਬ.) ਮੁਹਾਲੀ ਪ੍ਰਾਪਰਟੀ ਕੰਸਲਟਂੈਟ ਐਸੋਸੀਏਸ਼ਨ ਦੇ ਪ੍ਰਧਾਨ ਦੀ ਚੋਣ ਦੌਰਾਨ ਨਾਮਜਦਗੀ ਪੇਪਰ ਵਾਪਸ ਲੈਣ ਵਾਲੇ ਦਿਨ ਸ੍ਰ. ਭੁਪਿੰਦਰ ਸਿੰਘ ਸਭਰਵਾਲ ਬਿਨਾਂ ਮੁਕਾਬਲਾ ਪ੍ਰਧਾਨ ਚੁਣੇ ਗਏ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਕਮਿਸ਼ਨਰ ਸ੍ਰ. ਕਰਨੈਲ ਸਿੰਘ, ਚੋਣ ਕਮਿਸ਼ਨਰ ਸ੍ਰ. ਸੁਰਿੰਦਰ ਸਿੰਘ ਅਤੇ ਸ੍ਰੀ ਜਤਿੰਦਰ ਆਨੰਦ ਨੇ ਦੱਸਿਆ ਕਿ ਸੰਸਥਾ ਦੀ ਚੋਣ 15 ਅਪ੍ਰੈਲ ਨੂੰ ਹੋਣੀ ਸੀ ਜਿਸ ਸਬੰਧੀ 5 ਅਤੇ 6 ਅਪ੍ਰੈਲ ਨੂੰ ਨਾਮਜਦਗੀ ਪੇਪਰ ਭਰੇ ਗਏ ਸਨ|
ਇਸ ਸੰਸਥਾ ਦੀ ਪ੍ਰਧਾਨਗੀ ਲਈ ਭੁਪਿੰਦਰ ਸਿੰਘ ਸਭਰਵਾਲ ਅਤੇ ਅਮਿਤ ਮਰਵਾਹਾ ਨੇ ਪੇਪਰ ਭਰੇ ਸਨ, ਜੋ ਕਿ ਜਾਂਚ ਉਪਰੰਤ ਸਹੀ ਪਾਏ ਗਏ ਸਨ| ਉਹਨਾਂ ਦੱਸਿਆ ਕਿ ਨਾਮਜਦਗੀ ਪੇਪਰ ਵਾਪਸ ਲੈਣ ਦੇ ਦਿਨ ਸ੍ਰੀ ਅਮਿਤ ਮਰਵਾਹਾ ਨੇ ਆਪਣੇ ਨਾਮਜਦਗੀ ਪੱਤਰ ਵਾਪਸ ਲੈ ਲਏ, ਜਿਸ ਕਰਕੇ ਪ੍ਰਧਾਨ ਦੀ ਚੋਣ ਲਈ ਸਿਰਫ ਭੁਪਿੰਦਰ ਸਿੰਘ ਸਭਰਵਾਲ ਹੀ ਉਮੀਦਵਾਰ ਰਹਿ ਗਏ ਸਨ| ਇਸ ਕਰਕੇ ਸ੍ਰ. ਸਭਰਵਾਲ ਨੂੰ ਬਿਨਾ ਮੁਕਾਬਲਾ ਜੇਤੂ ਕਰਾਰ ਦੇ ਦਿੱਤਾ ਗਿਆ|
ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਸ੍ਰ. ਸਭਰਵਾਲ ਨੇ ਕਿਹਾ ਕਿ ਉਹ ਅਮਿਤ ਮਰਵਾਹਾ ਸਮੇਤ ਪੂਰੀ ਟੀਮ ਦੇ ਧੰਨਵਾਦੀ ਹਨ, ਜਿਹਨਾਂ ਨੇ ਉਹਨਾਂ ਨੂੰ ਪ੍ਰਧਾਨਗੀ ਦੇ ਯੋਗ ਸਮਝਿਆ ਹੈ| ਉਹਨਾਂ ਕਿਹਾ ਕਿ ਉਹਨਾਂ ਨੂੰ ਜੋ ਜਿੰਮੇਵਾਰੀ ਸਂੌਪੀ ਗਈ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ|
ਇਸ ਮੌਕੇ ਸ੍ਰੀ ਅਮਿਤ ਮਰਵਾਹਾ ਨੇ ਕਿਹਾ ਕਿ ਸੰਸਥਾ ਦੇ ਵਡੇਰੇ ਹਿਤਾਂ ਨੂੰ ਮੁੱਖ ਰਖਦਿਆਂ ਉਹਨਾਂ ਨੇ ਆਪਣਾ ਨਾਮ ਵਾਪਸ ਲਿਆ ਹੈ ਤਾਂ ਕਿ ਸੰਸਥਾ ਵਿੱਚ ਗਰੁੱਪਬਾਜੀ ਨਾ ਬਣ ਸਕੇ ਅਤੇ ਸੰਸਥਾ ਵਿੱਚ ਏਕਤਾ ਬਣੀ ਰਹੇ|

Leave a Reply

Your email address will not be published. Required fields are marked *