ਭੂਚਾਲ ਨਾਲ ਇਰਾਨ-ਇਰਾਕ ਸਰਹੱਦੀ ਇਲਾਕੇ ਵਿੱਚ 207 ਵਿਅਕਤੀਆਂ ਦੀ ਮੌਤ

ਸੁਲੇਮਾਨੀਆ/ਇਰਾਕ, 13 ਨਵੰਬਰ (ਸ.ਬ.) ਇਰਾਨ-ਇਰਾਕ ਦੇ ਸਰਹੱਦੀ ਖੇਤਰ ਵਿਚ 7.3 ਦੀ ਤੀਬਰਤਾ ਦਾ ਭੂਚਾਲ ਆਉਣ ਨਾਲ 207 ਵਿਅਕਤੀਆਂ ਦੀ ਮੌਤ ਹੋ ਗਈ ਅਤੇ 1700 ਵਿਅਕਤੀ ਜ਼ਖਮੀ ਹੋ ਗਏ ਹਨ| ਉਥੇ ਹੀ ਭੂਚਾਲ ਦੇ ਕਾਰਨ ਜ਼ਮੀਨ ਖਿਸਕ ਗਈ ਹੈ, ਜਿਸ ਕਾਰਨ ਬਚਾਅ ਕੰਮਾਂ ਵਿਚ ਰੁਕਾਵਟ ਪੈਦਾ ਹੋ ਰਹੀ ਹੈ| ਟਵਿਟਰ ਉਤੇ ਪੋਸਟ ਕੀਤੇ ਗਏ ਇਕ ਫੁਟੇਜ ਵਿਚ ਘਬਰਾਏ ਹੋਏ ਲੋਕ ਉਤਰੀ ਇਰਾਕ ਵਿਚ ਸੁਲੇਮਾਨੀਆ ਸਥਿਤ ਇਮਾਰਤਾਂ ਤੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਹਨ| ਨਿਕਟਵਰਤੀ ਦਰਬੰਦੀਖਾਨ ਵਿਚ ਵੀ ਕਈ ਕੰਧਾਂ ਅਤੇ ਕੰਕਰੀਟ ਦੇ ਢਾਂਚੇ ਢਹਿ ਗਏ|
ਭੂਚਾਲ ਦੀ ਸਥਿਤੀ ਨੂੰ ਸੰਭਾਲਣ ਲਈ ਸਥਾਪਤ ਇਰਾਨੀ ਸਰਕਾਰ ਦੀ ਆਫਤ ਇਕਾਈ ਦੇ ਮੁਖੀ ਬੇਹਨਮ ਸੈਦੀ ਨੇ ਸਰਕਾਰੀ ਟੈਲੀਵੀਜ਼ਨ ਨੂੰ ਪਹਿਲਾਂ ਦੱਸਿਆ ਸੀ ਕਿ 164 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ ਅਤੇ 1,686 ਤੋਂ ਜ਼ਿਆਦਾ ਲੋਕ ਜ਼ਖਮੀ ਹਨ| ਇਰਾਕ ਦੀ ਸਰਹੱਦ ਤੇ 6 ਹੋਰ ਵਿਅਕਤੀਆਂ ਦੇ ਮਾਰੇ ਜਾਣ ਦੀ ਵੀ ਖਬਰ ਹੈ| ਇਰਾਨ ਦੇ ਕਰਮਾਨਸ਼ਾਹ ਸੂਬੇ ਦੇ ਡਿਪਟੀ ਗਵਰਨਰ ਮੋਜਤਬਾ ਨਿੱਕੇਰਦਰ ਨੇ ਕਿਹਾ ਅਸੀਂ 3 ਰਾਹਤ ਕੈਂਪ ਸਥਾਪਤ ਕਰਨ ਦੀ ਤਿਆਰੀ ਕਰ ਰਹੇ ਹਾਂ| ‘ਯੂ. ਐਸ. ਜੀ. ਐਸ’ ਨੇ ਦੱਸਿਆ ਕਿ ਭੂਚਾਲ ਹਲਬਜਾ ਤੋਂ 30 ਕਿਲੋਮੀਟਰ ਦੂਰ ਦੱਖਣੀ-ਪੱਛਮ ਵਿਚ ਐਤਵਾਰ ਰਾਤ ਕਰੀਬ 9 ਵਜ ਕੇ 20 ਮਿੰਟ ਉਤੇ ਆਇਆ|

Leave a Reply

Your email address will not be published. Required fields are marked *