ਭੂੰਡ ਆਸ਼ਕਾਂ ਤੋਂ ਕੁੜੀਆਂ ਪ੍ਰੇਸ਼ਾਨ

ਚੰਡੀਗੜ੍ਹ, 21 ਅਪ੍ਰੈਲ (ਰਾਹੁਲ) ਚੰਡੀਗੜ ਦੇ ਸੈਕਟਰ-22 ਸਥਿਤ ਸ਼ਿਸ਼ੂ ਨਿਕੇਤਨ ਸਕੂਲ ਦੇ ਬਾਹਰ ਹਰ ਦਿਨ ਹੀ ਭੂੰਡ ਆਸ਼ਕ ਮੁੰਡੇ ਸਕੂਟਰ ਮੋਟਰ ਸਾਈਕਲਾਂ ਉਪਰ ਗੇੜੇ ਮਾਰਦੇ ਰਹਿੰਦੇ ਹਨ, ਇਹਨਾਂ ਨੂੰ ਰੋਕਣ ਵਾਲਾ ਕੋਈ ਵੀ ਨਹੀਂ ਹੈ| ਉਹ ਮੁੰਡੇ ਸਕੂਲ ਦੀਆਂ ਕੁੜੀਆਂ ਦਾ ਕਈ ਵਾਰ ਪਿੱਛਾ ਵੀ ਕਰਦੇ ਹਨ ਤੇ ਲੜਕੀਆਂ ਇਹਨਾਂ ਤੋਂ  ਬਹੁਤ ਪਰੇਸ਼ਾਨ ਹਨ| ਹਰ ਦਿਨ ਹੀ ਇਕ ਸਕੂਟਰ ਜਾਂ ਮੋਟਰਸਾਈਕਲ ਉਪਰ ਤਿੰਨ ਤਿੰਨ ਮੁੰਡੇ ਬੈਠ ਕੇ ਸਕੂਲ ਅੱਗੇ ਗੇੜੇ ਮਾਰਦੇ ਹਨ, ਇਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ|

Leave a Reply

Your email address will not be published. Required fields are marked *