ਭੂ ਮੱਧ ਸਾਗਰ ਪਾਰ ਕਰਨ ਵਾਲਿਆਂ ਦੀ ਗਿਣਤੀ ਵਿੱਚ ਆਈ ਕਮੀ ਪਰ ਖਤਰਾ ਵਧਿਆ

ਜੇਨੇਵਾ, 3 ਸਤੰਬਰ (ਸ.ਬ.) ਸੰਯੁਕਤ ਰਾਸ਼ਟਰ ਸ਼ਰਣਾਰਥੀ ਏਜੰਸੀ ਨੇ ਕਿਹਾ ਕਿ ਲੋਕਾਂ ਦੀ ਤਸਕਰੀ ਕਰਕੇ ਲੈ ਜਾਣ ਵਾਲੇ ਲੋਕ ਯੂਰਪ ਵੱਲ ਜਾਣ ਦਾ ਵੱਡਾ ਖਤਰਾ ਮੁੱਲ ਲੈ ਰਹੇ ਹਨ, ਭੂ ਮੱਧ ਸਾਗਰ ਪਾਰ ਕਰਨ ਦੌਰਾਨ ਇਨ੍ਹਾਂ ਵਿੱਚੋਂ ਕਈਆਂ ਦੇ ਮਾਰੇ ਜਾਣ ਦਾ ਖਤਰਾ ਪਹਿਲਾਂ ਨਾਲੋਂ ਵਧ ਗਿਆ ਹੈ| ਲੀਬੀਆ ਦੇ ਤਟਰੱਖਿਅਕ ਬਲ ਨੇ ਸ਼ਰਣਾਰਥੀਆਂ ਨੂੰ ਲੈ ਕੇ ਆਉਣ ਵਾਲੀਆਂ ਕਿਸ਼ਤੀਆਂ ਨੂੰ ਫੜਿਆ ਹੈ| ਇਸ ਦੇ ਬਾਅਦ ਹੁਣ ਤਸਕਰ ਇਨ੍ਹਾਂ ਲੋਕਾਂ ਨੂੰ ਯੂਰਪ ਵੱਲ ਲੈ ਜਾਣ ਦਾ ਖਤਰਾ ਲੈ ਰਹੇ ਹਨ|
ਅੱਜ ਜਾਰੀ ਹੋਈ ਰਿਪੋਰਟ ਵਿੱਚ ਇਸ ਬਾਰੇ ਦੱਸਿਆ ਗਿਆ| ਹਾਲਾਂਕਿ ਕਿਹਾ ਗਿਆ ਹੈ ਕਿ ਭੂ ਮੱਧ ਸਾਗਰ ਪਾਰ ਕਰਕੇ ਜਾਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਪਿਛਲੇ ਕੁਝ ਸਾਲਾਂ ਦੀ ਤੁਲਨਾ ਵਿੱਚ ਅਚਾਨਕ ਕਮੀ ਆਈ ਹੈ ਪਰ ਸਮੁੰਦਰ ਪਾਰ ਕਰਕੇ ਜਾਣ ਵਾਲੇ ਲੋਕਾਂ ਦੀਆਂ ਯਾਤਰਾਵਾਂ ਵਧੇਰੇ ਖਤਰਨਾਕ ਸਿੱਧ ਹੋ ਸਕਦੀਆਂ ਹਨ|
ਰਿਪੋਰਟ ਵਿੱਚ ਕਿਹਾ ਗਿਆ ਕਿ ਭੂ ਮੱਧ ਸਾਗਰ ਪਾਰ ਕਰਦੇ ਹੋਏ ਪਿਛਲੇ ਸਾਲ 2, 276 ਵਿਅਕਤੀ ਮਾਰੇ ਗਏ| ਇਸ ਸਾਲ 1,095 ਵਿਅਕਤੀ ਮਾਰੇ ਗਏ| ਸਿਰਫ ਜੂਨ ਵਿੱਚ ਸਮੁੰਦਰ ਪਾਰ ਕਰਕੇ ਜਾਣ ਵਾਲੇ 7 ਸ਼ਰਣਾਰਥੀਆਂ ਵਿੱਚੋਂ ਇਕ ਦੀ ਮੌਤ ਹੋਈ|
ਲੋਕਾਂ ਦਾ ਪੁੱਜਣਾ ਖਤਰਨਾਕ ਹੋ ਗਿਆ ਹੈ ਕਿਉਂਕਿ ਲੀਬੀਆਈ ਤਟ ਰੱਖਿਅਕ ਵਲੋਂ ਵਧ ਨਿਗਰਾਨੀ ਰੱਖਣ ਕਾਰਨ ਤਸਕਰ ਜ਼ਿਆਦਾ ਖਤਰਾ ਮੁੱਲ ਲੈ ਰਹੇ ਹਨ|

Leave a Reply

Your email address will not be published. Required fields are marked *