ਭੈਣ ਭਰਾ ਨੇ ਨੈਸ਼ਨਲ ਮੈਥੇਮੈਟਿਕਸ ਓਲਿੰਪਿਆਡ ਕਾਂਟੈਸਟ ਵਿੱਚ ਇਕੱਠੇ ਜਿੱਤਿਆ ਗੋਲਡ ਮੈਡਲ

ਐਸ ਏ ਐਸ ਨਗਰ, 29 ਅਪ੍ਰੈਲ  (ਸ.ਬ.)  ਮੁਹਾਲੀ ਦੇ ਰਹਿਣ ਵਾਲੇ ਪ੍ਰਭਸਿਮਰਨ ਸਿੰਘ ਜੱਸੋਵਾਲ ਅਤੇ ਮਨਵੀਰ ਕੌਰ ਜੱਸੋਵਾਲ ਨੇ ਨੈਸ਼ਨਲ ਮੈਥਮੈਟਿਕਸ ਓਲਿੰਪਿਆਡ ਕਾਂਟੈਸਟ ਵਿੱਚ ਹਿੱਸਾ ਲੈ ਕੇ ਗੋਲਡ ਮੈਡਲ ਹਾਸਲ ਕੀਤਾ ਹੈ| ਇਹ ਕਾਂਟੈਸਟ ਮੁਹਾਲੀ ਦੇ ਸੈਕਟਰ 71 ਵਿੱਚ ਪੈਰਾਗਾਨ ਸੀਨੀਅਰ ਸੈਕੇਂਡਰੀ ਸਕੂਲ ਵਿੱਚ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ 160 ਬੱਚਿਆਂ ਨੇ ਹਿੱਸਾ ਲਿਆ|  ਇਸ ਵਿੱਚ ਇਹਨਾਂ ਦੋਵਾਂ ਨੇ ਆਪਣੇ ਮੈਥੇਮੈਟਿਕਸ ਦੀ ਗੁਣਵੱਤਾ ਨੂੰ ਮੰਨਵਾਉਂਦੇ ਹੋਏ ਗੋਲਡ ਮੈਡਲ ਹਾਸਿਲ ਕੀਤੇ ਹਨ|
ਦੋਵੇਂ ਬੱਚਿਆਂ ਨੇ ਦੱਸਿਆ ਕਿ ਇਸਦਾ ਸਿਹਰਾ ਉਹ ਆਪਣੇ ਸਕੂਲ ਦੇ ਮੈਥ ਦੇ ਟੀਚਰ ਜਪਸਿਮਰਨ ਮੈਡਮ ਅਤੇ ਸ਼ਿਵੇਂਦਰ ਮੈਡਮ ਨੂੰ ਦਿੰਦੇ ਹਨ|

Leave a Reply

Your email address will not be published. Required fields are marked *