ਭੋਗ ਤੇ ਵਿਸ਼ੇਸ਼ ਬਹੁਪੱਖੀ ਸ਼ਖਸ਼ੀਅਤ ਸਨ ਸ੍ਰੀ ਅਸ਼ੋਕ ਨਿਰਦੋਸ਼
ਸ਼੍ਰੀ ਅਸ਼ੋਕ ਨਿਰਦੋਸ਼ ਜੀ ਦਾ ਜਨਮ, ਪਿਤਾ ਸ੍ਰੀ ਜਗਨ ਨਾਥ ਜੀ ਅਤੇ ਮਾਤਾ ਭਾਗਵੰਤੀ ਜੀ ਦੇ ਘਰ, 15 ਨਵੰਬਰ 1936 ਨੂੰ ਮਲੇਰਕੋਟਲਾ ਵਿਖੇ ਹੋਇਆ। ਉਹਨਾਂ ਦੀ ਮੁੱਢਲੀ ਸਿੱਖਿਆ ਮਲੇਰਕੋਟਲਾ ਦੇ ਸਰਕਾਰੀ ਸਕੂਲ ਵਿੱਚ ਹੋਈ।
ਪੜ੍ਹਾਈ ਦੇ ਦੌਰਾਨ ਹੀ ਗੋਆ ਦੀ ਆਜ਼ਾਦੀ ਲਈ ਸੰਘਰਸ਼ ਸ਼ੁਰੂ ਹੋ ਚੁੱਕਾ ਸੀ। ਦੇਸ਼ ਭਗਤਾਂ ਦੇ ਭਾਸ਼ਨਾਂ ਤੋਂ ਪ੍ਰਭਾਵਿਤ ਹੋ ਕੇ ਸ਼੍ਰੀ ਨਿਰਦੋਸ਼ ਸਕੂਲ ਦੀ ਪੜਾਈ ਦੌਰਾਨ ਹੀ ਗੋਆ ਲਈ ਰਵਾਨਾ ਹੋ ਗਏ ਅਤੇ ਗੋਆ ਦੀ ਆਜਾਦੀ ਦੀ ਲੜਾਈ ਵਿੱਚ ਹਿੱਸਾ ਲਿਆ।
ਸ਼੍ਰੀ ਨਿਰਦੋਸ਼ ਨੇ ਉੱਚ ਸਿੱਖਿਆ ਪ੍ਰਾਪਤ ਕਰਨ ਉਪਰੰਤ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਨੌਕਰੀ ਕੀਤੀ ਅਤੇ 1994 ਵਿੱਚ ਬਤੌਰ ਡਿਪਟੀ ਡਾਇਰਕੈਟਰ (ਪਬਲਿਕੇਸ਼ਨ) ਰਿਟਾਇਰ ਹੋਏ।
ਸੰਨ 1996 ਵਿੱਚ ਨਿਰਦੋਸ਼ ਪੰਜਾਬ ਕੇਸਰੀ ਨਾਲ ਜੁੜ ਗਏ ਅਤੇ ਉੱਥੇ ਲੰਮਾ ਸਮਾਂ ਕੰਮ ਕੀਤਾ। ਸ੍ਰੀ ਰਾਮ ਮਨੋਹਰ ਲੋਹੀਆ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਉਹ ਸੋਸ਼ਲਿਸਟ ਪਾਰਟੀ ਆਫ ਇੰਡੀਆ ਵਿੱਚ ਸ਼ਾਮਲ ਹੋਏ ਅਤੇ ਪਾਰਟੀ ਦੇ ਸੰਸਥਾਪਤ ਮੈਂਬਰ ਬਣੇ ਅਤੇ ਆਖਰੀ ਸਾਹ ਤੱਕ ਉਹਨਾਂ ਨੇ ਪਾਰਟੀ ਲਈ ਕੰਮ ਕੀਤਾ। ਉਹਨਾਂ ਨੂੰ 2012 ਵਿੱਚ ਅਖਿਲ ਭਾਰਤੀ ਗੋਆ ਸੁੰਤਤਰਤਾ ਸਮਾਗਮ ਸੈਨਿਕ ਸੰਘ ਵੱਲੋ ਗੋਆ ਵਿਖੇ ਸਨਮਾਨਿਤ ਕੀਤਾ ਗਿਆ। 5 ਜਨਵਰੀ 2021 ਨੂੰ ਨਿਰਦੋਸ਼ ਜੀ ਅਕਾਲ ਚਲਾਣਾ ਕਰ ਗਏ। ਉਹ ਆਪਣੇ ਪਿਛੇ ਆਪਣੀ ਪਤਨੀ ,ਦੋ ਬੇਟੀਆ, ਇੱਕ ਬੇਟਾ ਪਰਿਵਾਰ ਸਮੇਤ ਛੱਡ ਗਏ।
ਸ੍ਰੀ ਨਿਰਦੋਸ਼ ਨਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ 12 ਜਨਵਰੀ ਨੂੰ ਗੁਰਦੁਆਰਾ ਬਾਗ ਸ਼ਾਹੀਦਾਂ ਸੈਕਟਰ 44 ਵਿਖੇ ਪਾਏ ਜਾਣਗੇ। ਅਤੰਮ ਅਰਦਾਮ ਦੁਪਹਿਰ 1 ਤੋਂ ਦੋ ਵਜੇ ਤਕ ਹੋਵੇਗੀ।