ਭੋਪਾਲ ਵਿੱਚ ਭਾਜਪਾ ਨੇਤਾ ਸੁਸ਼ੀਲ ਵਾਸਵਾਨੀ ਦੇ ਠਿਕਾਣਿਆਂ ਤੇ ਆਈ.ਟੀ. ਦਾ ਛਾਪਾ

ਭੋਪਾਲ, 20 ਦਸੰਬਰ (ਸ.ਬ.) ਟੈਕਸ ਵਿਭਾਗ ਦੀ ਟੀਮ ਨੇ ਭਾਜਪਾ ਦੇ ਸੀਨੀਅਰ ਨੇਤਾ ਸੁਸ਼ੀਲ ਵਾਸਵਾਨੀ ਦੇ ਬੈਰਾਗੜ੍ਹ ਸਥਿਤ ਘਰ ਤੇ ਛਾਪਾਮਾਰ ਕੇ ਕਾਰਵਾਈ ਕੀਤੀ| ਅੱਜ ਸਵੇਰੇ ਸੱਤ ਵਜੇ ਟੈਕਸ ਵਿਭਾਗ ਦੇ 6 ਮੈਂਬਰ ਉਨ੍ਹਾਂ ਦੇ ਘਰ, ਹੋਟਲ ਅਤੇ ਉਸ ਬੈਂਕ ਵਿੱਚ ਪਹੁੰਚੀ, ਜਿੱਥੇ ਉਨ੍ਹਾਂ ਦਾ ਅਕਾਊਂਟ ਹੈ| ਵਾਸਵਾਨੀ ਦੇ ਖਿਲਾਫ ਆਮਦਨ ਤੋਂ ਵਧ ਸੰਪਤੀ ਰੱਖਣ ਦੀ ਸ਼ਿਕਾਇਤ ਮਿਲੀ| ਵਿਭਾਗ ਦੇ ਦੋ ਅਧਿਕਾਰੀ ਭਾਜਪਾ ਨੇਤਾ ਦੇ ਘਰ, ਦੋ ਹੋਟਲ ਵਿੱਚ ਅਤੇ ਦੋ ਬੈਂਕਾਂ ਵਿੱਚ ਕਾਗਜ਼ਾਂ ਦੀ ਜਾਂਚ ਕਰ ਰਹੇ ਹਨ| ਸੁਸ਼ੀਲ ਵਾਸਵਾਨੀ ਸੂਬਾ ਆਵਾਸ ਸੰਘ ਦੇ ਪ੍ਰਧਾਨ ਰਹੇ ਹਨ|
ਜਾਣਕਾਰੀ ਮੁਤਾਬਕ ਵਾਸਵਾਨੀ ਤੇ ਦੋਸ਼ ਹੈ ਕਿ 8 ਨਵੰਬਰ ਦੇ ਬਾਅਦ ਉਨ੍ਹਾਂ ਨੇ ਕੋ ਓਪਰੇਟਿਵ ਬੈਂਕ ਦੇ ਆਪਣੇ ਖਾਤੇ ਵਿੱਚ ਆਮਦਨ ਤੋਂ ਵਧ ਪੈਸਾ ਕੈਸ਼ ਦੇ ਰੂਪ ਵਿੱਚ ਜਮ੍ਹਾ ਕੀਤਾ ਸੀ| ਜ਼ਿਕਰਯੋਗ ਹੈ ਕਿ ਨੋਟਬੰਦੀ ਦੇ ਬਾਅਦ ਤੋਂ ਟੈਕਸ ਵਿਭਾਗ ਦੀ ਟੀਮਾਂ ਦੇਸ਼ ਭਰ ਵਿੱਚ ਪੁਰਾਨੇ ਨੋਟਾਂ ਨੂੰ ਬਦਲਣ ਅਤੇ ਨਵੇਂ ਨੋਟਾਂ ਦੇ ਕਾਲੇ ਧੰਦੇ ਨੂੰ ਫੜਨ ਦੇ ਲਈ ਛਾਪੇ ਮਾਰ ਰਹੀ ਹੈ| ਨੋਟਬੰਦੀ ਦੇ ਬਾਅਦ ਹੁਣ ਤੱਕ ਪਏ ਛਾਪੇ ਵਿੱਚ 316 ਕਰੋੜ ਰੁਪਏ ਕੈਸ਼, 75 ਕਰੋੜ ਦੇ ਗਹਿਣੇ ਕੀਤੀ ਜਾ ਚੁੱਕੀ ਹੈ|

Leave a Reply

Your email address will not be published. Required fields are marked *