ਭ੍ਰਿਸ਼ਟਾਚਾਰ ਦਾ ਵੀ ਵਿਰੋਧ ਕੀਤਾ ਜਾਵੇ : ਸੰਜੀਵਨ

ਐਸ ਏ ਐਸ ਨਗਰ, 20 ਅਕਤੂਬਰ (ਸ.ਬ.) ਨਾਟਕਕਾਰ ਸੰਜੀਵਨ ਸਿੰਘ ਨੇ ਕਿਹਾ ਹੈ ਕਿ ਮੀ ਟੂ ਰਾਹੀਂ ਔਰਤਾਂ ਵੱਲੋਂ ਹੋਏ ਜਿਸਮਾਨੀ ਅਤੇ ਯੌਨ ਸ਼ੋਸ਼ਣ ਵਿਰੁੱਧ ਅਵਾਜ਼ ਬੁਲੰਦ ਕਰਨਾ ਦਲੇਰਾਨਾ ਕਦਮ ਹੈ| ਇਕ ਬਿਆਨ ਵਿੱਚ ਉਹਨਾਂ ਕਿਹਾ ਕਿ ਮੀ ਟੂ ਦੇ ਨਾਲ ਔਰਤਾਂ ਵੱਲੋਂ ਵੂਈ ਟੂ ਰਾਹੀਂ ਉਨਾਂ ਉਪਰ ਸਮਾਜ ਵੱਲੋਂ ਮਾਦਾ ਭਰੂਣ-ਹੱਤਿਆਂ, ਦਾਜ ਲਈ ਤੰਗ-ਪ੍ਰੇਸ਼ਾਨ ਕਰਨਾ, ਗੁਲਾਮਾਂ ਵਰਗਾ ਵਿਵਹਾਰ ਕਰਕੇ ਮਾਨਸਿਕ ਅਤੇ ਭਾਵਨਾਤਮਿਕ ਧੱਕੇਸ਼ਾਹੀ ਦਾ ਵਿਰੋਧ ਕਰਨ ਤੋਂ ਇਲਾਵਾ ਮਰਦਾਂ ਅਤੇ ਔਰਤਾਂ ਵੱਲੋਂ ਸਮਾਜ ਵਿੱਚ ਹੋ ਰਹੀ ਜਾਤ ਅਤੇ ਧਰਮ ਦੇ ਅਧਾਰ ਤੇ ਧੱਕੇਸ਼ਾਹੀ, ਭ੍ਰਿਸ਼ਟਾਚਾਰ ਵਿਰੁੱਧ ਵੀ ਵਿਰੋਧ ਦਰਜ ਹੋਣਾ ਚਾਹੀਦਾ ਹੈ|

Leave a Reply

Your email address will not be published. Required fields are marked *