ਭ੍ਰਿਸ਼ਟਾਚਾਰ ਦੇ ਂਮਾਮਲੇ ਵਿੱਚ ਮਨਜੀਤ ਸਿੰਘ ਜੀ. ਕੇ. ਦੇ ਖਿਲਾਫ ਐਫ ਆਈ ਆਰ ਦਰਜ

ਨਵੀਂ ਦਿੱਲੀ, 10 ਜਨਵਰੀ (ਸ.ਬ.) ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੇ ਖਿਲਾਫ ਐਫ. ਆਈ. ਆਰ. ਦਰਜ ਕਰਨ ਦੇ ਟ੍ਰਾਇਲ ਕੋਰਟ ਦੇ ਫੈਸਲੇ ਦੇ ਖਿਲਾਫ ਪਟੀਸ਼ਨ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਖਾਰਜ ਕਰ ਦਿੱਤਾ ਹੈ| ਮਨਜੀਤ ਸਿੰਘ ਜੀ. ਕੇ. ਤੇ ਇਲਜਾਮ ਹੈ ਕਿ ਉਨ੍ਹਾਂ ਨੇ ਕਿਤਾਬ ਛਾਪਣ ਦੇ ਨਾਂ ਤੇ ਫਰਜ਼ੀ ਬਿੱਲਾਂ ਦਾ ਭੁਗਤਾਨ ਕੀਤਾ| ਉਨ੍ਹਾਂ ਤੇਇਲਜਾਮ ਹੈ ਕਿ ਬਿਨਾਂ ਕੁਟੇਸ਼ਨ ਮੰਗਵਾਏ ਦੋ ਫਰਜ਼ੀ ਕੰਪਨੀਆਂ ਤੋਂ 40 ਲੱਖ ਰੁਪਏ ਦੀਆਂ ਸਿੱਖ ਵਿਰਾਸਤ ਦੀਆਂ ਕਿਤਾਬਾਂ ਪ੍ਰਕਾਸ਼ਿਤ ਕਰਵਾਉਣ ਦੇ ਬਿੱਲ ਪਾਸ ਕਰਵਾਏ ਗਏ| ਬਾਅਦ ਵਿੱਚ ਜਾਂਚ ਵਿੱਚ ਪਤਾ ਲੱਗਾ ਕਿ ਕੰਪਨੀਆਂ ਦੇ ਦਿੱਤੇ ਗਏ ਪਤੇ ਫਰਜ਼ੀ ਹਨ|
ਮਨਜੀਤ ਸਿੰਘ ਜੀ. ਕੇ. ਤੇ ਇਹ ਵੀ ਇਲਜਾਮ ਹੈ ਕਿ ਉਨ੍ਹਾਂ ਨੇ ਘਿਓ ਦੀ ਖਰੀਦ ਵਿੱਚ ਵੀ ਘਪਲਾ ਕੀਤਾ| ਉਨ੍ਹਾਂ ਤੇ ਦੋਸ਼ ਹੈ ਕਿ ਜਨਵਰੀ 2018 ਵਿੱਚ ਇਕ ਸ਼ਰਧਾਲੂ ਨੇ 24 ਲੱਖ ਰੁਪਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਦੀ ਵਰਦੀ ਲਈ ਦਿੱਤੇ ਸਨ ਪਰ ਹੁਣ ਤੱਕ ਵਰਦੀ ਨਹੀਂ ਦਿੱਤੀ ਗਈ| ਇਸ ਸੰਬੰਧੀ ਦੇਰ ਰਾਤ ਪੁਲੀਸ ਸਟੇਸ਼ਨ ਨਾਰਥ ਐਵੇਨਿਊ ਵਿੱਚ ਮਨਜੀਤ ਸਿੰਘ ਜੀ. ਕੇ. ਤੇ 2 ਹੋਰਨਾਂ ਵਿਰੁੱਧ ਐਫ. ਆਈ. ਆਰ. ਦਰਜ ਕੀਤੀ ਗਈ ਹੈ|

Leave a Reply

Your email address will not be published. Required fields are marked *