ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰ ਗਏ ਹਨ ਕੇਂਦਰੀ ਰਾਜ ਮੰਤਰੀ ਰਿਜਿਜੂ

ਅਰੁਣਾਚਲ ਪ੍ਰਦੇਸ਼ ਦੀ ਇੱਕ ਵੱਡੀ ਪਾਣੀ ਬਿਜਲਈ ਯੋਜਨਾ ਵਿੱਚ ਹੋਏ ਘਪਲੇ ਵਿੱਚ ਦੋਸ਼ਾਂ ਦੇ ਛਿੱਟੇ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਤੇ ਵੀ ਪਏ ਹਨ| ਪਰ ਨਾ ਸਿਰਫ ਰਿਜਿਜੂ ਬਲਕਿ ਪੂਰੀ
ਕੇਂਦਰ ਸਰਕਾਰ ਇਸ ਨੂੰ ਇੱਕ ਰਾਜਨੀਤਿਕ ਬਦਲੇ ਦੇ ਤੌਰ ਤੇ ਹੀ
ਵੇਖ ਰਹੀ ਹੈ ਅਤੇ ਇਸਦੀ ਜਾਂਚ ਕਰਵਾਉਣ ਨਾਲੋਂ ਜ਼ਿਆਦਾ ਊਰਜਾ ਇਸ ਨੂੰ ਨਕਾਰਨ ਵਿੱਚ ਲਗਾ ਰਹੀ ਹੈ|
ਦਰਅਸਲ ਬੀਤੇ ਦਿਨੀਂ ਇੱਕ ਆਡੀਓ ਟੇਪ ਸਾਹਮਣੇ ਆਇਆ ਹੈ, ਜਿਸ ਵਿੱਚ ਉਪਰੋਕਤ ਯੋਜਨਾ ਨੂੰ ਆਕਾਰ ਦੇ ਰਹੇ ਜਨਤਕ ਉਪਕਰਮ ਨੀਪਕੋ ਦੇ ਚੀਫ ਵਿਜੀਲੈਂਸ ਅਫਸਰ ਰਹੇ ਸਤੀਸ਼ ਵਰਮਾ ਅਤੇ ਗੋਬੋਈ ਰਿਜਿਜੂ ਨਾਮਕ ਉਸ ਵਿਅਕਤੀ ਦੇ ਵਿਚਕਾਰ ਗੱਲਬਾਤ ਹੈ, ਜੋ ਖੁਦ ਨੂੰ ਕਿਰਨ ਰਿਜਿਜੂ ਦਾ ਭਰਾ ਦੱਸ ਰਿਹਾ ਹੈ| ਪਰ ਰਿਜਿਜੂ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਦਾ ਕੋਈ ਰਿਸ਼ਤੇਦਾਰ ਨਹੀਂ, ਬਸ ਉਨ੍ਹਾਂ ਦੇ ਪਿੰਡ ਦਾ ਇੱਕ ਵਾਕਫ਼ ਹੈ|
ਇਹ ਗੱਲਬਾਤ ਦਸੰਬਰ 2015 ਵਿੱਚ ਹੋਈ ਸੀ| ਸਤੀਸ਼ ਵਰਮਾ ਨੇ ਇਸ ਸਾਲ ਜੁਲਾਈ ਵਿੱਚ ਸੀ ਬੀ ਆਈ, ਸੀਵੀਸੀ (ਚੀਫ ਵਿਜੀਲੈਂਸ ਕਮਿਸ਼ਨਰ) ਅਤੇ ਪਾਵਰ ਮਿਨਿਸਟਰੀ ਨੂੰ ਭੇਜੀ ਗਈ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਕਾਂਟਰੈਕਟਰਸ, ਨੀਪਕੋ ਆਫਿਸ਼ਲਸ ਅਤੇ ਵੈਸਟ
ਕਾਮੇਂਗ ਡਿਸਟਰਿਕਟ ਐਡਮੀਨੀਸਟਰੇਸ਼ਨ ਦੀ ਮਦਦ ਨਾਲ ‘ਕਾਮੇਂਗ ਹਾਈਡਲ ਪ੍ਰਜੈਕਟ’ ਦੇ ਦੋ ਬੰਨਾਂ ਦੇ ਨਿਰਮਾਣ ਵਿੱਚ ਲਗਭਗ 450 ਕਰੋੜ ਰੁਪਏ ਦਾ ਹੇਰ-ਫੇਰ ਕੀਤਾ ਗਿਆ|
ਸੀ ਬੀ ਆਈ ਨੇ ਦੋ ਵਾਰ ਮਾਮਲੇ ਵਿੱਚ ਹੱਥ ਪਾਇਆ, ਪਰ ਐਫ ਆਈ ਆਰ ਦਰਜ ਨਹੀਂ ਕੀਤੀ ਗਈ| ਰਿਪੋਰਟ ਆਉਣ ਤੋਂ ਬਾਅਦ ਵਰਮਾ ਦਾ ਤ੍ਰਿਪੁਰਾ ਸੀ ਆਰ ਪੀ ਐਫ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ| ਜਿਕਰ ਯੋਗ ਹੈ ਕਿ ਅਰੁਣਾਚਲ ਦੇ ਸਭ ਤੋਂ ਵੱਡੇ ਹਾਇਡਰੋਇਲੈਕਟਰਿਕ ਪ੍ਰੋਜੈਕਟਾਂ ਵਿੱਚੋਂ ਇੱਕ ਕਾਮੇਂਗ ਪਰਿਯੋਜਨਾ ਕਿਰਨ ਰਿਜਿਜੂ ਦੇ ਸੰਸਦੀ ਖੇਤਰ ਅਰੁਣਾਚਲ ਵੈਸਟ ਵਿੱਚ ਆਉਂਦੀ ਹੈ| ਵਰਮਾ ਦੀ ਰਿਪੋਰਟ ਵਿੱਚ ਗੋਬੋਈ ਰਿਜਿਜੂ ਨੂੰ ਘੋਟਾਲੇ ਵਿੱਚ ਲਿਪਤ ਦੱਸਿਆ ਗਿਆ ਹੈ| ਗੋਬੋਈ ਨੀਪਕੋ ਦੇ ਮੈਨੇਜਿੰਗ ਡਾਇਰੈਕਟਰ ਅਤੇ ਇਸ ਪ੍ਰੋਜੈਕਟ ਦੇ ਸਬ-ਕਾਂਟਰੈਕਟਰ ਰਹੇ ਹਨ|
ਗੋਬੋਈ ਨੇ ਸਤੀਸ਼ ਵਰਮਾ ਵਲੋਂ ਕਿਰਨ ਰਿਜਿਜੂ ਦਾ ਨਾਮ ਲੈ ਕੇ ਆਪਣਾ ਭੁਗਤਾਨ ਯਕੀਨੀ ਕਰਨ ਨੂੰ ਕਿਹਾ ਸੀ, ਜਦੋਂ ਕਿ ਕਿਰਨ ਰਿਜਿਜੂ ਨੇ ਗੋਬੋਈ ਨੂੰ ਜਲਦੀ ਪੇਮੈਂਟ ਦਿਵਾਉਣ ਲਈ ਪਾਵਰ ਮਿਨਿਸਟਰੀ ਨੂੰ ਲੈਟਰ ਲਿਖਿਆ ਸੀ| ਇਸ ਬਾਰੇ  ਕਿਰਨ ਰਿਜਿਜੂ ਦਾ ਕਹਿਣਾ ਹੈ ਕਿ ਸਾਂਸਦ ਬਣਨ ਤੋਂ ਬਾਅਦ ਕੁੱਝ ਲੋਕਾਂ ਨੇ ਉਨ੍ਹਾਂ ਨੂੰ ਮਿਲ ਕੇ ਭੁਗਤਾਨ ਕਰਵਾਉਣ ਲਈ ਕਿਹਾ ਸੀ, ਜਿਸ ਤੇ ਉਨ੍ਹਾਂ ਨੇ ਪੱਤਰ ਲਿਖ ਦਿੱਤਾ| ਇਸ ਤੇ ਊਰਜਾ ਮੰਤਰੀ ਪੀਯੂਸ਼ ਗੋਇਲ ਦੀ ਸਫਾਈ ਹੈ ਕਿ ਭੁਗਤਾਨ ਉਨ੍ਹਾਂ ਦਾ ਪੱਤਰ ਆਉਣ ਤੋਂ ਪਹਿਲਾਂ ਹੀ ਕੀਤਾ ਜਾ ਚੁੱਕਿਆ ਸੀ| ਕਿਰਨ ਰਿਜਿਜੂ ਕਹਿ ਰਹੇ ਹਨ ਕਿ ਇਸ ਯੋਜਨਾ ਦੀ ਜਿਆਦਾਤਰ ਉਸਾਰੀ ਅਤੇ ਪੇਮੈਂਟ ਯੂ ਪੀ ਏ ਦੇ ਸ਼ਾਸਨ ਦੇ ਦੌਰਾਨ ਹੋਏ ਹਨ, ਉਨ੍ਹਾਂ ਨੇ ਤਾਂ ਗਰੀਬਾਂ ਦੀ ਮਦਦ ਲਈ ਪੱਤਰ ਲਿਖਿਆ, ਇਸ ਵਿੱਚ ਕਰਪਸ਼ਨ ਕੀ ਹੈ ਸਮੱਸਿਆ ਇਹ ਹੈ ਕਿ ਗ੍ਰਹਿ ਰਾਜ ਮੰਤਰੀ ਦੇ ਬਿਆਨਾਂ ਨਾਲ ਉਨ੍ਹਾਂ ਦੀ ਬਦਹਵਾਸੀ ਸਪੱਸ਼ਟ ਹੋ ਰਹੀ ਹੈ|  ਇੱਕ ਅਖਬਾਰ ਵਿੱਚ ਗੜਬੜੀ ਪ੍ਰਗਟ ਹੁੰਦੇ ਹੀ ਉਨ੍ਹਾਂ ਨੇ ਕਿਹਾ ਕਿ ਅਜਿਹੀ ਸਟੋਰੀ ਕਰਨ ਵਾਲੇ ਜੁੱਤੇ ਖਾਣਗੇ| ਹੁਣ ਵਿਰੋਧੀ ਧਿਰ ਦੇ ਖਿਲਾਫ ਹਮਲਾਵਰ ਹੁੰਦੇ ਹੋਏ ਕਹਿ ਰਹੇ ਹਨ ਕਿ ਕਾਂਗਰਸ ਨੇ ਉਨ੍ਹਾਂ ਤੇ ਇਲਜ਼ਾਮ ਲਗਾ ਕੇ ਵੱਡੀ ਭੁੱਲ ਕੀਤੀ ਹੈ, ਉਸ ਨੂੰ ਇਸਦੀ ਕੀਮਤ ਚੁਕਾਉਣੀ ਹੋਵੇਗੀ| ਸੱਚਾਈ ਇਹ ਹੈ ਕਿ ਸਿਰਫ ਇੱਕ ਅਖਬਾਰੀ ਰਿਪੋਰਟ ਨਾਲ ਰਿਜਿਜੂ ਦੋਸ਼ੀ ਨਹੀਂ ਸਿੱਧ ਹੋ ਗਏ ਹਨ| ਇੱਕ ਆਮ ਜਿਹੀ ਜਾਂਚ ਉਨ੍ਹਾਂ ਨੂੰ ਬੇਦਾਗ ਸਾਬਤ ਕਰ ਸਕਦੀ ਹੈ| ਪਰ ਕੋਈ ਵੀ ਪੁਲੀਸ ਜਾਂ ਖੁਫੀਆ ਜਾਂਚ ਗ੍ਰਹਿ ਵਿਭਾਗ  ਦੇ ਤਹਿਤ ਹੀ ਹੋਵੇਗੀ, ਇਸ ਲਈ ਚੰਗਾ ਹੋਵੇਗਾ ਕਿ ਰਿਜਿਜੂ ਨੂੰ ਕੁੱਝ ਦਿਨਾਂ ਲਈ ਕਿਸੇ ਹੋਰ ਵਿਭਾਗ ਵਿੱਚ ਭੇਜ ਦਿੱਤਾ ਜਾਵੇ|
ਸੰਦੀਪ

Leave a Reply

Your email address will not be published. Required fields are marked *