ਭ੍ਰਿਸ਼ਟਾਚਾਰ ਨੂੰ ਰੋਕਣ ਦੀ ਸਮਰਥ ਹੋਵੇਗੀ ਲਈ ਇਨਕਮ ਟੈਕਸ ਦੀ ਸੰਪਰਕ ਰਹਿਤ ਪ੍ਰਣਾਲੀ

ਦੇਸ਼ ਦੇ ਬੁਨਿਆਦੀ ਵਿਕਾਸ ਵਿੱਚ ਟੈਕਸਦਾਤਾਵਾਂ ਦੀ ਨਿਰਣਾਇਕ ਭੂਮਿਕਾ ਹੁੰਦੀ ਹੈ| ਟੈਕਸ ਵਸੂਲੀ ਦੀ ਮਦਦ ਨਾਲ ਹੀ ਸਰਕਾਰ ਗਰੀਬੀ ਦੂਰ ਕਰਨ ਲਈ ਸਮਾਜ ਕਲਿਆਣ ਨਾਲ ਜੁੜੀਆਂ ਯੋਜਨਾਵਾਂ ਦਾ ਖਾਕਾ ਤਿਆਰ ਕਰਦੀ ਹੈ| ਇਸ ਮਾਮਲੇ ਵਿੱਚ ਚਿੰਤਾ ਦੀ ਗੱਲ ਇਹ ਹੈ ਕਿ ਦੇਸ਼ ਵਿੱਚ ਜਿਸ ਹਿਸਾਬ ਨਾਲ ਲੋਕਾਂ ਦੀ ਖਰੀਦ ਸ਼ਕਤੀ ਵੱਧ ਰਹੀ ਹੈ ਉਸਦੇ ਹਿਸਾਬ ਨਾਲ ਟੈਕਸਦਾਤਾਵਾਂ ਦੀ ਗਿਣਤੀ ਨਹੀਂ ਵਧੀ ਹੈ| ਇਸਦਾ ਅੰਦਾਜਾ ਇਸ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਆਕਲਨ ਸਾਲ 2019-20 ਲਈ ਦੇਸ਼ ਦੀ ਕਰੀਬ  135 ਕਰੋੜ ਦੀ ਆਬਾਦੀ ਵਿੱਚੋਂ ਸਿਰਫ ਛੇ ਕਰੋੜ ਲੋਕਾਂ ਨੇ ਹੀ ਇਨਕਮ ਟੈਕਸ ਰਿਟਰਨ ਜਮਾਂ ਕਰਵਾJ.  ਹੈ|  ਇਸਤੋਂ ਵੀ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਸਿਰਫ ਡੇਢ ਕਰੋੜ ਲੋਕ ਹੀ  ਇਨਕਮ ਟੈਕਸ ਦਾ ਭੁਗਤਾਨ ਕਰਦੇ ਹਨ|  ਬਾਕੀ ਲੋਕ ਆਪਣੀ ਸਾਲਾਨਾ ਆਮਦਨ 2.5 ਲੱਖ ਰੁਪਏ ਤੋਂ ਘੱਟ ਦਰਸ਼ਾਉਂਦੇ ਹਨ ਜੋ ਕਿ ਟੈਕਸਮੁਕਤ ਹੈ|
ਦੇਸ਼ ਦੀ ਅਰਥ ਵਿਵਸਥਾ ਦੇ ਹਿਸਾਬ ਨਾਲ ਟੈਕਸਦਾਤਾਵਾਂ ਦੇ ਅੰਕੜਿਆਂ ਨੂੰ ਕਦੇ ਵੀ ਜਾਇਜ ਨਹੀਂ  ਠਹਿਰਾਇਆ ਜਾ ਸਕਦਾ| ਅਖੀਰ ਇਸਦੀ ਵਜ੍ਹਾ ਕੀ ਹੈ, ਸਰਕਾਰ ਨੂੰ ਇਸਦੀ ਤਹਿ ਵਿੱਚ ਜਾ ਕੇ ਮੰਥਨ ਕਰਨਾ ਚਾਹੀਦਾ ਹੈ| ਇਸ ਵਿੱਚ ਕੋਈ ਦੋ ਰਾਏ  ਨਹੀਂ ਕਿ ਦੇਸ਼ ਦਾ ਇੱਕ ਵੱਡਾ ਵਰਗ ਇਨਕਮ ਟੈਕਸ ਦੇਣ ਤੋਂ ਬਚਦਾ ਆਇਆ ਹੈ| ਨੌਕਰੀਪੇਸ਼ਾ ਹੀ ਇੱਕ ਅਜਿਹਾ ਵਰਗ ਹੈ, ਜੋ ਆਪਣੀ ਕਮਾਈ ਦੇ ਹਿਸਾਬ ਨਾਲ ਟੈਕਸ ਦਾ ਭੁਗਤਾਨ ਕਰਦਾ ਹੈ| ਹੈਰਾਨੀ ਦੀ ਗੱਲ ਇਹ ਹੈ ਕਿ ਇਨਕਮ ਟੈਕਸ  ਅਧਿਕਾਰੀ ਇਸ ਵਰਗ ਨੂੰ ਸਭ ਤੋਂ ਜ਼ਿਆਦਾ ਆਪਣੇ ਰਾਡਾਰ ਤੇ ਲੈਂਦੇ ਹਨ| ਮਾਮੂਲੀ ਜਿਹੀ ਗਲਤੀ ਹੋਣ ਤੇ ਨੋਟਿਸ  ਭੇਜਣਾ ਅਤੇ ਕਿਸੇ ਕਾਰਨ ਸਮੇਂ ਤੇ ਜਵਾਬ ਨਾ ਮਿਲਿਆ ਤਾਂ ਭਾਰੀ-ਭਰਕਮ ਜੁਰਮਾਨਾ ਠੋਕ ਦੇਣਾ ਇੱਕ ਰਵਾਇਤ ਜਿਹੀ ਬਣ ਗਈ ਹੈ|
ਕਹਿਣਾ ਨਹੀਂ ਪਵੇਗਾ ਕਿ ਨੋਟਿਸ  ਦੇ ਜਵਾਬ ਲਈ ਅਧਿਕਾਰੀ ਟੈਕਸਦਾਤਾਵਾਂ ਨੂੰ ਆਪਣੇ ਦਫਤਰਾਂ ਵਿੱਚ ਚੱਕਰ ਕਟਵਾਉਂਦੇ ਰਹੇ ਹਨ|  ਇਸ ਤਰ੍ਹਾਂ  ਦੇ ਮਾਮਲਿਆਂ ਨੂੰ ਨਿਪਟਾਉਣ ਦੀ ਆੜ ਵਿੱਚ ਵਸੂਲੀ ਦਾ ਧੰਦਾ ਵੀ ਖੂਬ ਚੱਲਿਆ ਹੈ| ਇਸ ਭ੍ਰਿਸ਼ਟਾਚਾਰ ਉੱਤੇ ਨਕੇਲ ਕੱਸਣ ਲਈ ਸਰਕਾਰ ਨੇ ਟੈਕਸ ਨਾਲ ਜੁੜੇ ਨੋਟਿਸਾਂ ਦਾ ਜਵਾਬ ਦੇਣ ਲਈ ਸੰਪਰਕ ਰਹਿਤ ਪ੍ਰਣਾਲੀ ਸ਼ੁਰੂ ਕੀਤੀ ਹੈ, ਜਿਸਦੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ| ਜੇਕਰ ਟੈਕਸਦਾਤਾ ਨੂੰ ਹੁਣ ਕੋਈ ਨੋਟਿਸ ਮਿਲਦਾ ਹੈ ਤਾਂ ਉਸਨੂੰ ਪ੍ਰੇਸ਼ਾਨ ਹੋ ਕੇ ਇਨਕਮ ਟੈਕਸ ਵਿਭਾਗ  ਦੇ ਚੱਕਰ ਨਹੀਂ ਕੱਟਣੇ ਪੈਣਗੇ| ਰਾਹਤ ਦੀ ਗੱਲ ਇਹ ਹੈ ਕਿ ਟੈਕਸਦਾਤਾ ਅਤੇ ਇਨਕਮ ਟੈਕਸ ਅਧਿਕਾਰੀ ਦਾ ਆਮਨਾ-ਸਾਮਣਾ ਨਾ ਹੋਣ ਨਾਲ ਭ੍ਰਿਸ਼ਟਾਚਾਰ ਉੱਤੇ ਕਾਫੀ ਹੱਦ ਤੱਕ ਰੋਕ ਲੱਗੇਗੀ| ਇਹੀ ਨਹੀਂ ਅਧਿਕਾਰੀਆਂ ਦੇ ਜਾਂਚ ਰੂਪੀ ਹੰਟਰ ਦਾ ਡਰ ਦੂਰ ਹੋਣ ਨਾਲ ਜਿਆਦਾ ਤੋਂ ਜਿਆਦਾ ਲੋਕਾਂ ਵਿੱਚ ਇਸਦਾ ਪ੍ਰਚਾਰ-ਪ੍ਰਸਾਰ ਹੋਵੇਗਾ ਅਤੇ ਰਿਟਰਨ ਭਰਨ ਨੂੰ            ਪ੍ਰੇਰਿਤ ਹੋਣਗੇ|  ਜਾਹਿਰ ਹੈ ਸਰਕਾਰ ਦੀ ਇਸ ਪਹਿਲ ਨਾਲ ਟੈਕਸਦਾਤਾਵਾਂ ਨੂੰ ਭਾਰੀ ਰਾਹਤ ਮਿਲੇਗੀ|
ਜੀਵਨ ਲਾਲ

Leave a Reply

Your email address will not be published. Required fields are marked *