ਭੰਗੜੇ ਦੀ ਸਿਖਲਾਈ ਲਈ ਮੁਫਤ ਵਰਕਸ਼ਾਪ 19 ਜੂਨ ਤੋਂ

ਐਸ.ਏ.ਐਸ.ਨਗਰ, 17 ਜੂਨ (ਸ.ਬ.) ਜੁਗਨੀ ਕਲਚਰਲ ਅਤੇ ਯੂਥ ਵੈਲਫੇਅਰ ਕਲੱਬ  ਮੁਹਾਲੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਕੂਲਾਂ ਵਿੱਚ ਬੱਚਿਆਂ ਦੀਆਂ ਛੁੱਟੀਆਂ ਦੌਰਾਨ ਭੰਗੜਾ, ਮਲਵਈ ਗਿੱਧਾ ਅਤੇ ਝੂੰਮਰ ਸਿਖਾਉਣ ਲਈ ਮੁਫਤ ਵਰਕਸ਼ਾਪ 19 ਜੂਨ ਤੋਂ ਲਗਾਈ ਜਾਵੇਗੀ | ਇਸ ਸਬੰਧੀ  ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਅਤੇ ਭੰਗੜਾ ਕੋਚ ਸ੍ਰ. ਦਵਿੰਦਰ ਸਿੰਘ ਨੇ ਦੱਸਿਆ ਹੈ ਕਿ ਇਹ ਵਰਕਸ਼ਾਪ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਫੇਜ-3ਬੀ1, ਵਿਖੇ ਸਵੇਰੇ 06.00 ਵਜੇ ਤੋਂ 07.00 ਵਜੇ ਤੱਕ  ਹੋਵੇਗੀ| ਵਰਕਸਾਪ ਦੌਰਾਨ ਭੰਗੜਾ ਕੋਚ ਸ੍ਰੀ ਦਵਿੰਦਰ ਸਿੰਘ, ਸ੍ਰੀ ਅਸਮੀਤ ਸਿੰਘ ਅਤੇ ਢੋਲੀ ਸ੍ਰੀ ਸੁਰਮੁਖ ਸਿੰਘ ਵੱਲੋਂ ਸਿਖਲਾਈ ਦਿੱਤੀ ਜਾਵੇਗੀ|  ਉਨ੍ਹਾਂ ਦੱਸਿਆ ਕਿ ਬੱਚਿਆਂ ਲਈ ਅਜਿਹੀ ਵਰਕਸ਼ਾਪ ਦੇ ਆਯੋਜਨ ਦਾ ਮੁੱਖ ਮਕਸਦ ਬੱਚਿਆਂ ਨੂੰ ਆਪਣੇ ਪੰਜਾਬੀ ਸਭਿਆਚਾਰਕ ਵਿਰਸੇ ਤੋਂ ਜਾਗਰੂਕ ਕਰਾਉਣਾ ਅਤੇ ਉਨ੍ਹਾਂ ਨੂੰ ਨਸ਼ਿਆਂ ਵਰਗੀਆਂ ਬੁਰੀਆਂ ਆਦਤਾਂ ਤੋਂ ਦੂਰ ਰੱਖਣਾ ਹੈ|  ਛੁੱਟੀਆਂ ਦੌਰਾਨ ਪੜ੍ਹਾਈ ਦੇ ਨਾਲ ਨਾਲ ਇਸ ਵਰਕਸ਼ਾਪ ਵਿੱਚ ਹਿੱਸਾ ਲੈ ਕੇ ਬੱਚੇ ਆਪਣੇ ਸਮੇਂ ਦੀ ਸਹੀ ਵਰਤੋਂ ਕਰ ਸਕਣਗੇ|

Leave a Reply

Your email address will not be published. Required fields are marked *