ਭੰਵਰੀ ਦੇਵੀ ਕਤਲਕਾਂਡ ਵਿੱਚ ਦੋਸ਼ੀ ਇੰਦਰਾ ਬਿਸ਼ਨੋਈ ਨੂੰ ਏ.ਟੀ.ਐਸ. ਨੇ ਕੀਤਾ ਗ੍ਰਿਫਤਾਰ

ਦੇਵਾਸ, 3 ਜੂਨ (ਸ.ਬ.) ਰਾਜਸਥਾਨ ਦੇ ਬਹੁਚਰਚਿਤ ਭੰਵਰੀ ਦੇਵੀ ਕਤਲਕਾਂਡ ਮਾਮਲੇ ਦੀ ਇਕ ਦੋਸ਼ੀ ਇੰਦਰਾ ਬਿਸ਼ਨੋਈ ਨੂੰ ਰਾਜਸਥਾਨ ਪੁਲੀਸ ਦੀ ਏ.ਟੀ.ਐਸ. (ਅੱਤਵਾਦ ਵਿਰੋਧੀ ਦਸਤੇ) ਨੇ ਨੇਮਾਵਰ ਖੇਤਰ ਵਿੱਚ ਗ੍ਰਿਫਤਾਰ ਕਰ ਲਿਆ| ਉਹ ਬੀਤੇ 6 ਸਾਲਾਂ ਤੋਂ ਫਰਾਰ ਸੀ| ਐਡੀਸ਼ਨਲ ਪੁਲੀਸ ਕਮਿਸ਼ਨਰ ਅਨਿਲ ਪਾਟੀਦਾਰ ਨੇ ਦੱਸਿਆ ਕਿ ਭੰਵਰੀ ਦੇਵੀ ਕਤਲਕਾਂਡ ਮਾਮਲੇ ਦੀ ਦੋਸ਼ੀ ਇੰਦਰਾ ਨੂੰ ਰਾਜਸਥਾਨ ਪੁਲੀਸ ਨੇ ਮੱਧ ਪ੍ਰਦੇਸ਼ ਪੁਲੀਸ ਦੇ ਸਹਿਯੋਗ ਨਾਲ ਨੇਮਾਵਰ ਕੋਲ ਗ੍ਰਿਫਤਾਰ ਕਰ ਲਿਆ ਹੈ|
ਪੁਲੀਸ ਸੂਤਰਾਂ ਅਨੁਸਾਰ ਇੰਦਰਾ ਨੂੰ ਭਗੌੜਾ ਐਲਾਨ ਕਰ ਕੇ ਉਸ ਤੇ 5 ਲੱਖ ਰੁਪਏ ਦਾ ਈਨਾਮ ਰੱਖਿਆ ਗਿਆ ਸੀ| ਇੰਦਰਾ ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲਾ ਹੈਡ ਕੁਆਰਟਰ ਤੋਂ ਲਗਭਗ 150 ਕਿਲੋਮੀਟਰ ਦੂਰ ਨਰਮਦਾ ਨਦੀ ਦੇ ਕਿਨਾਰੇ ਨੇਮਾਵਰ ਵਿੱਚ ਟਿਕਾਣਾ ਬਣਾ ਕੇ ਰਹਿ ਰਹੀ ਸੀ| ਉਸ ਦੇ ਇਕ ਸਮਰਥਕ ਨੇ ਉਸ ਨੂੰ ਆਪਣੇ ਇੱਥੇ ਪਨਾਹ ਦੇ ਰੱਖੀ ਸੀ| ਜਾਣਕਾਰੀ ਅਨੁਸਾਰ ਇੰਦਰਾ ਮੋਬਾਇਲ ਫੋਨ ਅਤੇ ਏ.ਟੀ.ਐਮ. ਦੀ ਵਰਤੋਂ ਵੀ ਨਹੀਂ ਕਰ ਰਹੀ ਸੀ ਤਾਂ ਕਿ ਪੁਲੀਸ ਨੂੰ ਉਸ ਦਾ ਸੁਰਾਗ ਨਾ ਮਿਲ ਸਕੇ|

Leave a Reply

Your email address will not be published. Required fields are marked *