ਭੱਠਾ ਮਾਲਕਾਂ ਨੂੰ ਗੈਸ ਈਂਧਣ ਦੇਣ ਦੀ ਮੰਗ

ਜੀਰਕਪੁਰ,10 ਅਕਤੂਬਰ (ਦੀਪਕ ਸ਼ਰਮਾ) ਆਲ ਇੰਡੀਆ ਬ੍ਰਿਕ ਤੇ ਟਾਈਲ ਐਸੋਸੀਏਸ਼ਨ ਦੇ ਚੇਅਰਮੈਨ ਕੁਲਦੀਪ ਕੁਮਾਰ ਖੰਡੂਜਾ ਨੇ ਮੰਗ ਕੀਤੀ ਹੈ ਕਿ ਭੱਠਾ ਮਾਲਕਾਂ ਨੂੰ  ਗੈਸ ਈਂਧਣ ਸਸਤੇ ਭਾਅ ਦਿਤਾ ਜਾਵੇ ਤਾਂ ਕਿ ਉਹ ਇਸ ਦੀ ਵਰਤੋ ਕਰ ਸਕਣ| ਇੱਥੇ ਜਾਰੀ ਇਕ ਬਿਆਨ  ਵਿਚ ਉਹਨਾਂ ਕਿਹਾ ਕਿ ਰੋਜਾਨਾ ਫੈਲਦੇ ਕਾਰਬਨ ਧੂੰਏ ਅਤੇ ਪ੍ਰਦੂਸਨ ਕਾਰਨ ਵਾਤਾਵਰਨ ਉਪਰ ਮਾੜਾ ਅਸਰ ਪੈ ਰਿਹਾ ਹੈ, ਜਿਸ ਨੂੰ ਰੋਕਣ ਲਈ ਕੇਂਦਰ ਸਰਕਾਰ ਨੂੰ ਉਪਰਾਲੇ ਕਰਨੇ ਚਾਹੀਦੇ ਹਨ| ਇਸਦੇ ਲਈ ਭੱਠਿਆਂ ਦੇ ਮਾਲਕਾਂ ਨੂੰ ਸਸਤੇ ਰੇਟ ਉਪਰ ਗੈਸ ਈਂਧਨ ਮੁਹੱਈਆ ਕਰਵਾਉਣਾ ਚਾਹੀਦਾ ਹੈ  ਤਾਂ ਜੋ ਭੱਠਾ ਮਾਲਕਾਂ ਦੀ ਲਾਗਤ ਘੱਟ ਹੋਵੇ ਅਤੇ ਅਜਿਹਾ ਹੋਣ ਨਾਲ ਆਮ ਲੋਕਾਂ ਨੂੰ ਇੱਟਾਂ ਵੀ ਸਹੀ ਰੇਟ ਉਪਰ ਮਿਲ ਜਾਇਆ ਕਰਨਗੀਆਂ| ਇਸ ਦੇ ਨਾਲ ਹੀ ਉਹਨਾਂ ਮੰਗ ਕੀਤੀ ਕਿ ਦਿੱਲੀ ਐਨ ਸੀ ਆਰ ਵਿਚ ਪਟਾਕੇ ਵੇਚਣ ਉਪਰ ਲਗਾਈ ਗਈ ਪਾਬੰਦੀ ਹਟਾਈ ਜਾਵੇ|

Leave a Reply

Your email address will not be published. Required fields are marked *