ਮਕਾਨ ਦੀ ਉਸਾਰੀ ਦੌਰਾਨ ਪੜੌਸੀ ਵਲੋਂ ਹਮਲਾ ਕਰਨ ਦਾ ਇਲਜਾਮ

ਐਸ.ਏ.ਐਸ.ਨਗਰ, 1 ਅਗਸਤ (ਆਰ.ਪੀ.ਵਾਲੀਆ) ਸਿਵਲ ਹਸਪਤਾਲ ਫੇਜ਼ 6 ਵਿੱਚ ਦਾਖਿਲ ਪਿੰਡ ਮੌਲੀ ਬੈਦਵਾਣ ਦੇ ਇੱਕ ਵਸਨੀਕ ਬਲਵਿੰਦਰ ਸਿੰਘ ਨੇ ਇਲਜਾਮ ਲਗਾਇਆ ਹੈ ਕਿ ਉਸਦੇ ਇੱਕ ਗੁਆਂਢੀ ਨੇ ਬੀਤੇ ਦਿਨ ਉਸਦੀ ਅਤੇ ਉਸਦੇ ਮਕਾਨ ਦੀ ਉਸਾਰੀ ਦੇ ਕੰਮ ਵਿੱਚ ਲੱਗੀ ਲੇਬਰ ਦੀ ਬੇਦਰਦੀ ਨਾਲ ਕੁੱਟਮਾਰ ਕੀਤੀ| ਇਸ ਸੰਬੰਧੀ ਬਲਵਿੰਦਰ ਸਿੰਘ ਵਲੋਂ ਥਾਣਾ ਸੋਹਾਣਾ ਵਿੱਚ ਸ਼ਿਕਾਇਤ ਦਿੱਤੀ ਗਈ ਹੈ| 
ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਵਲੋਂ ਪਿੰਡ ਵਿੱਚ ਆਪਣੇ ਮਕਾਨ ਦੀ ਉਸਾਰੀ ਦਾ ਕੰਮ ਕਰਵਾਇਆ ਜਾ ਰਿਹਾ ਹੈ ਅਤੇ ਇਸ ਦੌਰਾਨ ਉਸਾਰੀ ਦਾ ਕੰਮ ਕਰਨ ਵਾਲੇ ਮਜਦੂਰਾਂ (ਰਾਜ ਕੁਮਾਰ, ਸੰਦੀਪ ਅਤੇ ਅਮਰਜੀਤ) ਵਲੋਂ ਉਸਦੇ ਨਾਲ ਦੇ ਗੁਆਂਢੀ ਦੇ ਘਰ ਵਿੱਚ ਲੱਗੇ ਏ.ਸੀ. ਦੀ ਜਾਲੀ ਟੁੱਟ ਗਈ| ਜਦੋਂ ਉਸਦੇ ਗੁਆਂਢੀ ਮਨਦੀਪ ਸਿੰਘ ਮੰਨੀ ਨੂੰ ਇਸਦਾ ਪਤਾ ਚੱਲਿਆ ਤਾਂ ਉਸਨੇ ਬਿਨ੍ਹਾਂ ਕੋਈ ਗੱਲ ਸੁਣਿਆ ਰਾਡ ਲੈ ਕੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ ਜਦਕਿ ਉਹ ਅਤੇ ਮਜਦੂਰ ਇਸਦੇ ਬਦਲੇ  ਏ.ਸੀ. ਦੀ ਨਵੀਂ ਜਾਲੀ ਲਗਵਾਉਣ ਲਈ ਵੀ ਤਿਆਰ ਸਨ ਪਰ ਉਸਨੇ ਬਿਨ੍ਹਾਂ ਕੋਈ ਗੱਲ ਸੁਣੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ| 
ਕੁੱਟਮਾਰ ਦੀ ਇਹ ਘਟਨਾ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਰਿਕਾਰਡ ਹੋ ਗਈ ਹੈ| ਇਸ ਕੁੱਟਮਾਰ ਕਾਰਨ ਬਲਵਿੰਦਰ ਸਿੰਘ ਸਮੇਤ ਤਿੰਨੋਂ ਮਜਦੂਰ ਵੀ ਜਖਮੀ ਹੋ ਗਏ| ਇਨ੍ਹਾਂ ਚਾਰਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫੇਜ਼ 6 ਵਿਖੇ ਦਾਖਿਲ ਕਰਵਾਇਆ ਗਿਆ ਹੈ| ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਇਸ ਸੰਬੰਧੀ ਥਾਣਾ ਸੋਹਾਣਾ ਵਿੱਚ ਸ਼ਿਕਾਇਤ ਦਿੱਤੀ ਗਈ ਹੈ| 
ਸੰਪਰਕ ਕਰਨ ਤੇ ਮਾਮਲੇ ਦੇ ਜਾਂਚ ਅਧਿਕਾਰੀ ਸਿਕੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਪੀੜਤ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ ਡਾਕਟਰ ਦੀ ਰਿਪੋਰਟ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *