ਮਕਾਨ ਦੀ ਛੱਤ ਡਿੱਗਣ ਨਾਲ ਇਕ ਬੱਚੀ ਦੀ ਮੌਤ, ਪੰਜ ਜ਼ਖਮੀ

ਵੇਰਕਾ, 3 ਜੁਲਾਈ (ਸ.ਬ.) ਹਲਕਾ ਪੂਰਬੀ ਤੇ ਥਾਣਾ ਮੋਹਕਮ ਪੁਰਾ ਖੇਤਰ ਅਧੀਨ ਆਉਂਦੇ ਇਲਾਕੇ ਰਸੂਲਪੁਰ ਕਲਰ ਨਜ਼ਦੀਕ ਚਾਲੀ ਖੂਹ ਵਿਖੇ ਬੀਤੀ ਰਾਤ ਪਏ ਮੀਂਹ ਮਕਾਨ ਦੀ ਕਾਨਿਆਂ ਵਾਲੀ ਛੱਤ ਡਿਗ ਗਈ ਜਿਸ ਦੇ ਮਲਬੇ ਹੇਠ ਦੱਬੇ ਜਾਣ ਨਾਲ ਇਕ ਦੱਸ ਸਾਲ ਬੱਚੀ ਦੀ ਮੌਤ ਹੋ ਗਈ ਅਤੇ ਪੰਜ ਪਰਿਵਾਰਿਕ ਮੈਂਬਰ ਜ਼ਖਮੀ ਹੋਏ ਹਨ|
ਜ਼ਖਮੀ ਹੋਏ ਵਿਅਕਤੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ| ਥਾਣਾ ਮੁਖੀ ਅਵਤਾਰ ਸਿੰਘ ਵੱਲੋਂ ਪੁਲੀਸ ਪਾਰਟੀ ਨਾਲ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *