ਮਕੈਨੀਕਲ ਖ਼ਰਾਬੀ ਕਾਰਨ ਦੁਬਈ ਤੋਂ ਮੈਲਬੌਰਨ ਆ ਰਹੇ ਜਹਾਜ਼ ਦੀ ਸਿੰਗਾਪੁਰ ਵਿੱਚ ਹੋਈ ਲੈਂਡਿੰਗ

ਸਿੰਗਾਪੁਰ, 7 ਫਰਵਰੀ (ਸ.ਬ.) ਮਕੈਨੀਕਲ ਖ਼ਰਾਬੀ ਕਾਰਨ ਦੁਬਈ ਤੋਂ ਮੈਲਬੌਰਨ ਆ ਰਹੇ ਕੰਟਾਜ਼ ਏਅਰਲਾਈਨਜ਼ ਦੇ ਇੱਕ ਜਹਾਜ਼ ਨੂੰ ਸਿੰਗਾਪੁਰ ਵਿੱਚ ਲੈਂਡਿੰਗ ਕਰਾਉਣੀ ਪਈ| ਕਿਯੂ. ਐਫ. 10 ਨਾਮੀ ਇਸ ਜਹਾਜ਼ ਨੂੰ ਦੁਬਈ ਤੋਂ ਮੈਲਬੌਰਨ ਲਈ ਉਡਾਣ ਭਰਿਆਂ ਅਜੇ ਤਿੰਨ ਘੰਟੇ ਹੀ ਬੀਤੇ ਸਨ ਕਿ ਇਸ ਦੇ ਇੰਜਣ ਵਿੱਚ ਕੋਈ ਮਕੈਨੀਕਲ ਖ਼ਰਾਬੀ ਆ ਗਈ ਅਤੇ ਇਸ ਨੂੰ ਫਿਰ ਸਿੰਗਾਪੁਰ ਵੱਲ ਮੋੜਨਾ ਪਿਆ| ਇਸ ਜਹਾਜ਼ ਦੀ ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ ਤੇ ਸਥਾਨਕ ਸਮੇਂ ਮੁਤਾਬਕ ਸ਼ਾਮੀਂ 4.30 ਵਜੇ ਲੈਂਡਿੰਗ ਹੋਈ| ਕੰਟਾਜ਼            ਏਅਰਲਾਈਨਜ਼ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਯਾਤਰੀਆਂ ਵਲੋਂ ਇਸ ਘਟਨਾ ਤੋਂ ਬਾਅਦ ਬਣਾਏ ਗਏ ਸੰਯਮ ਲਈ ਤਹਿ-ਦਿਲੋਂ ਧੰਨਵਾਦੀ ਹਨ| ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਰਾਤ ਵੇਲੇ ਯਾਤਰੀਆਂ ਦੀ ਰਿਹਾਇਸ਼ ਦਾ ਪੂਰਾ ਪ੍ਰਬੰਧ ਕੰਪਨੀ ਵਲੋਂ ਕੀਤਾ       ਜਾਵੇਗਾ|

Leave a Reply

Your email address will not be published. Required fields are marked *