ਮਗਨਰੇਗਾ ਕਰਮਚਾਰੀਆਂ ਦੇ ਮਸਲੇ ਹੱਲ ਕਰਨ ਦੀ ਮੰਗ

ਐਸ ਏ ਐਸ ਨਗਰ, 29 ਜੂਨ (ਸ.ਬ.) ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੀ ਇੱਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਵਰਿੰਦਰ ਸਿੰਘ ਦੀ ਅਗਵਾਈ ਵਿੱਚ ਸੈਕਟਰ 62 ਵਿਖੇ ਹੋਈ| ਮੀਟਿੰਗ ਵਿੱਚ ਯੂਨੀਅਨ ਦੇ ਪੰਜਾਬ ਭਰ ਵਿੱਚੋਂ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ| ਇਸ ਮੌਕੇ ਸੰਬੋਧਨ ਕਰਦਿਆਂ ਵਰਿੰਦਰ ਸਿੰਘ ਨੇ ਕਿਹਾ ਕਿ ਸਮੂਹ ਨਰੇਗਾ ਕਰਮਚਾਰੀ ਲਗਭਗ 10 ਸਾਲ ਤੋਂ ਪੇਂਡੂ ਵਿਕਾਸ ਅਤੇ ਪੰਚਾÎਇਤ ਵਿਭਾਗ ਵਿੱਚ ਕੰਨਟਰੈਕਟ ਅਧਾਰ ਤੇ ਨੌਕਰੀ ਕਰ ਰਹੇ ਹਨ| ਉਹਨਾਂ ਨੂੰ ਨਿਗੂਣੀਆਂ ਤਨਖਾਹਾਂ ਅਤੇ ਵਾਧੂ ਕੰਮ ਲੈ ਕੇ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ| ਕਈ ਜ਼ਿਲਿਆਂ ਵਿੱਚ 22 ਮਹੀਨੇ ਤੋਂ ਤਨਖਾਹਾਂ ਹੀ ਨਹੀਂ ਦਿੱਤੀਆਂ ਜਾ ਰਹੀਆਂ ਹਨ| ਦਫਤਰੀ ਕਰਮਚਾਰੀਆਂ ਨੂੰ ਅਤੇ ਫੀਲਡ ਦੇ ਕਰਮਚਾਰੀਆਂ ਨੂੰ ਤਨਖਾਹਾਂ ਵਿੱਚ ਵਖਰੇਵਾਂ ਪਾ ਕੇ ਸੰਘਰਸ਼ੀ ਏਕਤਾ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾ ਹੋ ਰਹੀਆਂ ਹਨ| ਉਹਨਾਂ ਦੱਸਿਆਂ ਕਿ ਉਹਨਾਂ ਦਾ ਕੰਮ ਪਿੰਡਾਂ ਦੇ ਬੇਰੋਜ਼ਗਾਰ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਅਸਿਖਿਅਤ ਵਿਅਕਤੀਆਂ ਨੂੰ ਰੋਜ਼ਗਾਰ 5 ਕਿਲੋਮੀਟਰ ਦੇ ਅੰਦਰ-2 ਮੁਹੱਈਆ ਕਰਵਾਉਣਾ ਹੈ| ਜਿਨ੍ਹਾਂ ਮੁਲਾਜਮਾਂ ਨੇ ਰੁਜ਼ਗਾਰ ਮੁਹੱਈਆ ਕਰਵਾਉਣਾ ਹੁੰਦਾ ਹੈ, ਅੱਜ ਉਹ ਮੁਲਾਜਮ ਖੁਦ ਭੁੱਖੇ ਮਰ ਰਹੇ ਹਨ| ਪੂਰੇ ਪੰਜਾਬ ਵਿੱਚ ਵੀ ਇਕਸਾਰਤਾ ਨਾਲ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ| ਕਈ ਜ਼ਿਲ੍ਹਿਆਂ ਵਿੱਚ 5 ਮਹੀਨੇ, ਕਈਆਂ ਵਿੱਚ 7 ਮਹੀਨੇ, ਕਈਆਂ ਵਿੱਚ 10 ਤੋਂ 22 ਮਹੀਨਿਆਂ ਤੱਕ ਤਨਖਾਹਾਂ ਰੋਕ ਕੇ ਰੱਖੀਆਂ ਹੋਈਆਂ ਹਨ| ਫੀਲਡ ਦੇ ਕਰਮਚਾਰੀਆਂ ਨੂੰ ਨਰੇਗਾ ਦੇ ਕੰਮਾਂ ਦੇ ਨਾਲ ਨਾਲ ਆਟਾ-ਦਾਲ ਸਕੀਮ, ਪੈਨਸ਼ਨਾਂ, ਪੀ.ਐਮ.ਏ.ਵਾਈ, ਜਨ ਧਨ ਯੋਜਨਾ, ਨਹਿਰਾਂ ਕੱਸੀਆਂ ਦੀ ਸਫਾਈ ਅਤੇ ਵੋਟਾਂ ਦੀ ਸੁਧਾਈ ਆਦਿ ਦੇ ਕੰਮ ਵਾਧੂ ਤੌਰ ਤੇ ਕਰਨੇ ਪੈ ਰਹੇ ਹਨ| ਉਹਨਾਂ ਕਿਹਾ ਕਿ ਜੇ ਮੁਲਾਜਮਾਂ ਦੇ ਉਪਰੋਕਤ ਮਸਲਿਆਂ ਨੂੰ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਹੱਲ ਨਾ ਕੀਤਾ ਗਿਆ ਤਾਂ 17 ਜੁਲਾਈ ਨੂੰ ਵਿਭਾਗ ਦੇ ਮੁੱਖ ਦਫਤਰ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ| 7 ਤਾਰੀਖ ਦੇ ਧਰਨੇ ਦੀ ਤਿਆਰੀ ਲਈ ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਜ਼ਮੀਨੀ ਪੱਧਰ ਤੇ ਹੋਰ ਮਜ਼ਬੂਤ ਕਰਨ ਲਈ 9 ਜੁਲਾਈ ਨੂੰ ਮਗਨਰੇਗਾ ਦਾ ਆਮ ਇਜਲਾਸ ਮੋਗਾ ਵਿਖੇ ਸ਼ਹੀਦ ਨਛੱਤਰ ਸਿੰਘ ਯਾਦਗਾਰੀ ਹਾਲ ਵਿੱਚ ਬੁਲਾਇਆ ਗਿਆ ਹੈ, ਜਿਸ ਵਿੱਚ ਮਗਨਰੇਗਾ ਸਬੰਧੀ ਆ ਰਹੀਆਂ ਮੁਸ਼ਕਿਲਾਂ ਅਤੇ ਅਗਲੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ| ਇਸ ਮੌਕੇ ਤੇ ਜਨਰਲ ਸਕੱਤਰ ਅਮ੍ਰਿਤਪਾਲ ਸਿੰਘ ਪ੍ਰੈਸ ਸਕੱਤਰ ਅਮਰੀਕ ਸਿੰਘ, ਵਿੱਤ ਸਕੱਤਰ ਮਨਸੇ ਖਾਂ, ਜੋਆਇੰਟ ਸਕੱਤਰ ਹਰਿੰਦਰਪਾਲ ਸਿੰਘ ਜ਼ੋਸਨ, ਮੀਤ ਪ੍ਰਧਾਨ ਹਰਪਿੰਦਰ ਸਿੰਘ,ਕੋਰ ਕਮੇਟੀ ਮੈਂਬਰ ਸੁਖਦੇਵ ਸਿੰਘ, ਸੰਜੀਵ ਕਾਕੜਾ, ਰਣਧੀਰ ਸਿੰਘ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *