ਮਜਦੂਰਾਂ ਨੂੰ ਮਾਸਕ ਲਵਾ ਕੇ ਝੋਨੇ ਦੀ ਕਟਾਈ ਸ਼ੁਰੂ ਕਰਵਾਈ

ਐਸ.ਏ.ਐਸ.ਨਗਰ, 15 ਸਤੰਬਰ (ਸ.ਬ.) ਝੋਨੇ ਦੀ ਕਟਾਈ ਦਾ ਸੀਜਨ ਆਰੰਭ ਹੋਣ ਤੇ ਮੁਹਾਲੀ ਨੇੜਲੇ ਪਿੰਡ ਭਾਗੋਮਾਜਰਾ ਵਿਖੇ ਕਿਸਾਨ ਹਰਜੀਤ ਸਿੰਘ ਭਾਗੋਮਾਜਰਾ ਨੇ ਮਜਦੂਰਾਂ ਨੂੰ ਮਾਸਕ ਲਵਾ ਕੇ ਝੋਨੇ ਦੀ ਕਟਾਈ ਕਰਨ ਦਾ ਕੰਮ ਸ਼ੁਰੂ ਕਰਵਾਇਆ| 
ਇਸ ਮੌਕੇ ਹਰਜੀਤ ਸਿੰਘ ਭਾਗੋਮਾਜਰਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਇਲਾਕੇ ਵਿੱਚ ਝੋਨੇ ਦੀ ਕਟਾਈ ਦਾ ਕੰਮ ਪਹਿਲ ਦੇ ਆਧਾਰ ਤੇ ਸ਼ੁਰੂ ਕਰਵਾਇਆ ਗਿਆ ਹੈ ਅਤੇ ਮਾਸਕ ਦੀ ਵਰਤੋਂ ਇਸ ਕਰਕੇ ਕੀਤੀ ਜਾ ਰਹੀ ਹੈ ਤਾਂ ਜੋ ਇਸ ਮਾਹਾਂਮਾਰੀ ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਿਆ ਜਾ           ਸਕੇ| ਉਨ੍ਹਾਂ ਕਿਹਾ ਕਿ ਸਰਕਾਰ ਦਾ ਵੀ ਇਹ ਫਰਜ ਬਣਦਾ ਹੈ ਕਿ ਉਹ ਕਿਸਾਨਾਂ ਨੂੰ ਮੰਡੀਆਂ ਵਿੱਚ ਬਹੁਤੀ ਦੇਰ ਉਡੀਕ ਨਾ ਕਰਵਾਏ ਅਤੇ ਫਸਲ ਦਾ ਸਹੀ ਭਾਅ ਸਮੇਂ ਸਿਰ ਦਿੱਤਾ ਜਾਵੇ|

Leave a Reply

Your email address will not be published. Required fields are marked *