ਮਜਦੂਰ ਕਾਮਿਆਂ ਦੀਆਂ ਧੀਆਂ ਦੀ ਲੋਹੜੀ ਮਨਾਈ
ਐਸ਼ਏ 14 ਜਨਵਰੀ (ਸ਼ਬ ਮਾਰਕਫੈੱਡ ਐਗਰੋ ਕੈਮੀਕਲਜ ਦੇ ਸਮੂਹ ਸਟਾਫ ਵਲੋਂ ਹਰ ਸਾਲ ਦੀ ਤਰ੍ਹਾਂ ਮਜਦੂਰ ਕਾਮਿਆਂ ਦੀਆਂ ਧੀਆਂ ਦੀ ਲੋਹੜੀ ਮਨਾਈ ਗਈ। ਅਦਾਰੇ ਵਲੋਂ ਪਿਛਲੇ 33 ਸਾਲਾਂ ਤੋਂ ਹਰ ਸਾਲ ਧੀਆਂ ਦੀ ਲੋਹੜੀ ਮਨਾਈ ਜਾਂਦੀ ਹੈ ਅਤੇ ਇਸ ਸਾਲ ਮਾਰਕਫੈਡ ਐਗਰੋ ਕੈਮੀਕਲਜ ਦੇ ਸਟਾਫ ਮੈਂਬਰ ਦੀ ਨਵਜੰਮੀ ਦੋਹਤੀ ਹਰਗੁਣ ਦੀ ਲੋਹੜੀ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਨਵਜੰਮੀ ਧੀ ਨੂੰ ਤੋਹਫੇ ਦਿੱਤੇ ਗਏ ਅਤੇ ਉਸਦੀ ਮਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਡਿਪਟੀ ਜਨਰਲ ਮੈਨੇਜਰ ਸ੍ਰੀ ਸੰਜੀਵ ਕੁਮਾਰ ਝਾਅ, ਸ੍ਰੀ ਸਰਬਜੀਤ ਸਿੰਘ ਬਾਜਵਾ ਸੁਪਰਡੈਂਟ, ਸ੍ਰੀ ਉਦੈ ਨਰਾਇਣ, ਸ੍ਰੀ ਰਾਜੇਸ਼ ਜਿੰਦਲ, ਸ੍ਰੀਮਤੀ ਕੁਲਪ੍ਰੀਤ ਕੌਰ ਚੀਮਾ, ਸ੍ਰੀਮਤੀ ਮਨਵਿੰਦਰ ਕੌਰ, ਸ੍ਰੀ ਰਵਿੰਦਰ ਸ਼ਰਮਾ, ਸ੍ਰੀ ਸਰਬਜੀਤ ਸਿੰਘ, ਸ੍ਰੀਮਤੀ ਸੰਗੀਤਾ ਗੋਰ, ਸ੍ਰੀਮਤੀ ਪ੍ਰਦੀਪ ਕੌਰ, ਰਜਿੰਦਰ ਸਿੰਘ, ਸ੍ਰੀ ਅਮਿਤ ਅਰੋੜਾ, ਸ੍ਰੀ ਦਲਬੀਰ ਸਿੰਘ, ਸ੍ਰੀ ਹਰਪ੍ਰੀਤ ਸਿੰਘ, ਸ੍ਰੀਮਤੀ ਸੰਤੋਸ਼ ਕੌਰ, ਗੁਰਪ੍ਰੀਤ ਕੌਰ, ਸ੍ਰੀਮਤੀ ਪੁਸ਼ਪਾ ਰਾਣੀ, ਜਸਨਿਲ, ਮੀਨਾ ਸਿੰਗਲਾ, ਸੁਖਵਿੰਦਰ ਕੌਰ, ਅਨੀਤਾ, ਸੁਪ੍ਰੀਤ ਕੌਰ ਅਤੇ ਮਹਿਲਾ ਸਟਾਫ ਹਾਜਿਰ ਸਨ।