ਮਜਬੂਤ ਹੁੰਦੇ ਭਾਰਤ- ਨੇਪਾਲ ਸਬੰਧ

ਭਾਰਤ ਅਤੇ ਨੇਪਾਲ ਦੇ ਰਿਸ਼ਤੇ ਜਿਵੇਂ ਰਹੇ ਹਨ, ਉਸਦੀ ਤੁਲਣਾ ਕਿਸੇ ਹੋਰ ਦੋਪੱਖੀ ਸੰਬੰਧ ਨਾਲ ਨਹੀਂ ਕੀਤੀ ਜਾ ਸਕਦੀ| ਭਾਰਤ ਅਤੇ ਨੇਪਾਲ ਨਾ ਸਿਰਫ ਗੁਆਂਢੀ ਹਨ ਸਗੋਂ ਇਤਿਹਾਸ, ਸਭਿਅਤਾ, ਸੰਸਕ੍ਰਿਤੀ, ਭਾਸ਼ਾ ਆਦਿ ਹੋਰ ਵੀ ਬਹੁਤ ਸਾਰੇ ਤਾਰ ਉਨ੍ਹਾਂ ਨੂੰ ਜੋੜਦੇ ਹਨ| ਦੋਵਾਂ ਦੇਸ਼ਾਂ ਦੇ ਵਿਚਾਲੇ ਦੀ ਸਰਹੱਦ ਖੁੱਲੀ ਹੋਈ ਹੈ| ਭਾਰਤ ਨੇ ਨੇਪਾਲ ਦੇ ਲੋਕਾਂ ਨੂੰ ਆਪਣੇ ਇੱਥੇ ਕੰਮ ਕਰਨ ਅਤੇ ਸਿੱਖਿਆ ਕਬੂਲ ਕਰਨ ਵਰਗੀਆਂ ਕਈ ਅਹਿਮ ਸੁਵਿਧਾਵਾਂ ਦੇ ਰੱਖੀਆਂ ਹਨ| ਦੋਵਾਂ ਦੇ ਵਿਚਾਲੇ ਦਹਾਕਿਆਂ ਤੋਂ ਇੱਕ ਮਿੱਤਰਤਾ ਸੰਧੀ ਚੱਲੀ ਆ ਰਹੀ ਹੈ ਜੋ ਆਪਸੀ ਸਬੰਧਾਂ ਦੀ ਮਜਬੂਤੀ ਦਾ ਇੱਕ ਹੋਰ ਸਬੂਤ ਹੈ| ਇਹੀ ਨਹੀਂ, ਨੇਪਾਲੀ ਸਰਕਾਰ ਦਾ ਹਰ ਮੁਖੀ ਆਪਣੀ ਪਹਿਲੀ ਵਿਦੇਸ਼ ਯਾਤਰਾ ਲਈ ਭਾਰਤ ਨੂੰ ਚੁਣਦਾ ਰਿਹਾ ਹੈ| ਨੇਪਾਲ ਦੇ ਪ੍ਰਧਾਨਮੰਤਰੀ ਕੇਪੀ ਓਲੀ ਨੇ ਵੀ ਇਸ ਪਰੰਪਰਾ ਨੂੰ ਨਿਭਾਇਆ| ਇਸ ਸਾਲ ਫਰਵਰੀ ਵਿੱਚ ਉਹ ਦੂਜੀ ਵਾਰ ਪ੍ਰਧਾਨਮੰਤਰੀ ਬਣੇ, ਅਤੇ ਆਪਣੀ ਪਹਿਲੀ ਵਿਦੇਸ਼ ਯਾਤਰਾ ਲਈ ਉਨ੍ਹਾਂ ਨੇ ਭਾਰਤ ਨੂੰ ਚੁਣਿਆ ਇਹ ਗੱਲ ਨੇਪਾਲ ਦੇ ਕਿਸੇ ਹੋਰ ਪ੍ਰਧਾਨਮੰਤਰੀ ਦੀ ਤੁਲਣਾ ਵਿੱਚ ਓਲੀ ਦੇ ਸੰਦਰਭ ਵਿੱਚ ਜ਼ਿਆਦਾ ਮਾਇਨੇ ਰੱਖਦੀ ਹੈ, ਕਿਉਂਕਿ ਭਾਰਤ ਉਨ੍ਹਾਂ ਨੂੰ ਚੀਨ ਵੱਲ ਝੁੱਕਿਆ ਹੋਇਆ ਮੰਨਦਾ ਰਿਹਾ ਹੈ| ਓਲੀ ਵੀ ਮੰਨਦੇ ਰਹੇ ਹੈ ਕਿ 2016 ਵਿੱਚ ਸੱਤਾ ਤੋਂ ਉਨ੍ਹਾਂ ਦੇ ਬੇਦਖ਼ਲ ਹੋਣ, ਮਧੇਸ਼ੀ ਅਸੰਤੋਸ਼ ਅਤੇ ਸੀਮਾ ਤੇ ਆਰਥਕ ਨਾਕੇਬੰਦੀ ਦੇ ਪਿੱਛੇ ਭਾਰਤ ਦਾ ਹੱਥ ਸੀ| ਓਲੀ ਨੇ ਆਪਣੇ ਪਿਛਲੇ ਕਾਰਜਕਾਲ ਵਿੱਚ ਚੀਨ ਦੇ ਨਾਲ ਦਸ ਸੂਤਰਧਾਰ ਢਾਂਚਾਗਤ ਨਿਰਮਾਣ ਸਮਝੌਤਾ ਕੀਤਾ ਸੀ| ਇਹ ਭਾਰਤ ਨੂੰ ਇੰਨਾ ਨਾਗਵਾਰ ਲੱਗਿਆ ਕਿ ਓਲੀ ਦੇ ਵਾਰਿਸ ਨੇ ਉਸ ਸਮਝੌਤੇ ਨੂੰ ਤਾਕ ਤੇ ਰੱਖ ਦੇਣ ਵਿੱਚ ਹੀ ਭਲਾਈ ਸਮਝੀ|
ਫਿਰ ਵੀ ਭਾਰਤ ਨੂੰ ਬੁਰਾ ਲੱਗਿਆ ਜਦੋਂ ਨੇਪਾਲ ਨੇ ‘ਚੀਨ ਦੇ ਵਨ ਬੈਲਟ ਇਨੀਸ਼ਿਏਟਿਵ’ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ, ਕਿਉਂਕਿ ਭਾਰਤ ਚੀਨ ਦੀ ਇਸ ਪਰਿਯੋਜਨਾ ਨੂੰ ਆਪਣੇ ਰਣਨੀਤਿਕ ਅਤੇ ਆਰਥਿਕ ਹਿਤਾਂ ਦੇ ਪ੍ਰਤੀਕੂਲ ਮੰਨਦਾ ਹੈ | ਨੇਪਾਲ ਵਿੱਚ ਚੀਨ ਦੀ ਮਦਦ ਨਾਲ ਜਲ ਬਿਜਲੀ ਪਰਯੋਜਨਾ ਸ਼ੁਰੂ ਹੋਣਾ ਵੀ ਭਾਰਤ ਨੂੰ ਰਾਸ ਨਹੀਂ ਆਇਆ| ਇਸ ਪਿਠਭੂਮੀ ਵਿੱਚ ਓਲੀ ਦਾ ਭਾਰਤ ਆਉਣਾ ਮਾਇਨੇ ਰੱਖਦਾ ਹੈ| ਓਲੀ ਨੇ ਕਿਹਾ ਕਿ ਉਹ ਇੱਕ ਮਿਸ਼ਨ ਤੇ ਆਏ ਹਨ , ਮਿਸ਼ਨ ਇਹ ਕਿ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਇੱਕ ਨਵੀਂ ਉਚਾਈ ਤੇ ਪਹੁੰਚਾਇਆ ਜਾਵੇ, ਜੋ ਇੱਕੀਸਵੀਂ ਸਦੀ ਦੀਆਂ ਵਾਸਤਵਕਿਤਾਵਾਂ ਨਾਲ ਮੇਲ ਖਾਂਦਾ ਹੋਵੇ| ਇਹ ਵਾਸਤਵਿਕਤਾਵਾਂ ਕੀ ਹਨ? ਨੇਪਾਲ ਨੂੰ ਵਿਕਾਸ – ਕੰਮਾਂ ਲਈ ਪੂੰਜੀ ਦੀ ਲੋੜ ਹੈ| ਇਸ ਲਈ ਓਲੀ ਨੇ ਨੇਪਾਲ ਨੂੰ ਨਿਵੇਸ਼ ਲਈ ਸੁਰੱਖਿਅਤ ਠਿਕਾਣਾ ਦੱਸਦੇ ਹੋਏ ਭਾਰਤੀ ਕੰਪਨੀਆਂ ਨੂੰ ਨਿਵੇਸ਼ ਦਾ ਸੱਦਾ ਦਿੱਤਾ|
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਅਤੇ ਦੋਵੇਂ ਪਾਸੇ ਦੇ ਵਫਦਾਂ ਦੇ ਵਿਚਾਲੇ ਜਲਮਾਰਗ ਅਤੇ ਰੇਲਮਾਰਗ ਰਾਹੀਂ ਸੰਪਰਕ ਅਤੇ ਆਵਾਜਾਈ ਵਧਾਉਣ ਤੇ ਵੀ ਗੱਲ ਹੋਈ| ਦੂਜੇ ਪਾਸੇ, ਓਲੀ ਦਾ ਇੱਥੇ ਆਉਣਾ ਭਾਰਤ ਲਈ ਵੀ ਅਹਿਮ ਸੀ, ਕਿਉਂਕਿ ਇਹ ਆਪਸੀ ਭਰੋਸੇ ਦੀ ਬਹਾਲੀ ਦਾ ਮੌਕਾ ਸੀ, ਖੁਦ ਨੂੰ ਆਸ਼ਵੰਦ ਕਰਨ ਦਾ ਵੀ, ਕਿ ਨੇਪਾਲ ਚੀਨ ਦੇ ਪਾਲੇ ਵਿੱਚ ਨਹੀਂ ਹੈ| ਭਾਰਤ ਦੇ ਗੁਆਂਢੀ ਦੇਸ਼ਾਂ ਵਿੱਚ ਆਪਣਾ ਪ੍ਰਭਾਵ ਵਧਾਉਣ ਲਈ ਚੀਨ ਜਮ ਕੇ ਨਿਵੇਸ਼ ਕਰ ਰਿਹਾ ਹੈ,
ਖੁੱਲ ਕੇ ਵਿੱਤੀ ਮਦਦ ਵੀ ਦੇ ਰਿਹਾ ਹੈ| ਚੀਨ ਦੇ ਇਸ ਰੁਖ਼ ਤੋਂ ਓਲੀ ਲਾਭ ਚੁੱਕਣਾ ਚਾਹੁੰਦੇ ਹਨ, ਬਿਨਾਂ ਇਸ ਗੱਲ ਦੀ ਪਰਵਾਹ ਕੀਤੇ ਕਿ ਚੀਨ ਦੀ ਪਹੁੰਚ ਦਖ਼ਲ ਵਧਣ ਦਾ ਅੱਗੇ ਚਲ ਕੇ ਕੋਈ ਦੂਜਾ ਨਤੀਜਾ ਵੀ ਹੋ ਸਕਦਾ ਹੈ| ਓਲੀ ਨੇ ਭਾਰਤ ਨੂੰ ਇਹ ਉਲਾਂਭਾ ਦੇਣ ਵਿੱਚ ਕੋਈ ਸੰਕੋਚ ਨਹੀਂ ਕੀਤਾ ਕਿ ਨੇਪਾਲ ਵਿੱਚ ਭਾਰਤ ਦੀ ਮਦਦ ਨਾਲ ਸ਼ੁਰੂ ਕੀਤੀਆਂ ਗਈਆਂ ਪਰਯੋਜਨਾਵਾਂ ਬੇਹੱਦ ਹੌਲੀ ਰਫ਼ਤਾਰ ਨਾਲ ਚੱਲ ਰਹੀਆਂ ਹਨ, ਕੁੱਝ ਤਾਂ ਦਹਾਕਿਆਂ ਤੋਂ ਪੈਂਡਿੰਗ ਹਨ| ਇਹ ਸ਼ਿਕਾਇਤ ਠੀਕ ਹੈ| ਜੇਕਰ ਭਾਰਤ ਚੀਨ ਦੇ ਪ੍ਰਤੀ ਨੇਪਾਲ ਦੇ ਆਕਰਸ਼ਨ ਨੂੰ ਰੋਕਣਾ ਚਾਹੁੰਦਾ ਹੈ ਤਾਂ ਉਸਦਾ ਪਹਿਲਾ ਤਕਾਜਾ ਇਹ ਹੈ ਕਿ ਨੇਪਾਲ ਵਿੱਚ ਭਾਰਤ ਦੀ ਮਦਦ ਨਾਲ ਸ਼ੁਰੂ ਕੀਤੀਆਂ ਗਈਆਂ ਪਰਯੋਜਨਾਵਾਂ ਛੇਤੀ ਤੋਂ ਛੇਤੀ ਪੂਰੀਆਂ ਹੋਣ|
ਰਮਨਪ੍ਰੀਤ ਸਿੰਘ

Leave a Reply

Your email address will not be published. Required fields are marked *