ਮਟੌਰ ਦੇ ਬਾਲ ਭਾਰਤੀ ਮੰਦਿਰ ਵਿਖੇ ਸ਼ਹੀਦਾਂ ਦੀ ਯਾਦ ਵਿਚ ਜਾਪ ਕੀਤਾ

ਐਸ ਏ ਐਸ ਨਗਰ, 28 ਅਪ੍ਰੈਲ (ਸ.ਬ.) ਮਟੌਰ ਦੇ ਬਾਲ ਭਾਰਤੀ ਮੰਦਿਰ ਵਿਖੇ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਵਿਚ ਪਿਛਲੇ ਦਿਨੀ ਸੁਕਮਾ ਵਿਖੇ ਨਕਸਲੀ ਹਮਲੇ ਵਿਚ ਸ਼ਹੀਦ ਹੋਏ ਸੁਰਖਿਆ ਮੁਲਾਜਮਾਂ ਨੂੰ ਸ਼ਰਧਾਂਜਲੀ   ਦੇਣ ਲਈ ਮੋਮਬੱਤੀਆਂ ਜਗਾ ਕੇ ਸ਼ਾਂਤੀ ਪਾਠ ਕੀਤਾ ਗਿਆ|
ਇਸ  ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਜਦੋਂ ਕੇਂਦਰ ਵਿਚ ਕਾਂਗਰਸ ਸਰਕਾਰ ਸੀ ਤਾਂ ਉਸ ਸਮੇਂ ਕੋਈ ਅੱਤਵਾਦੀ ਹਮਲਾ ਹੋਣ ਤੇ ਨਰਿੰਦਰ ਮੋਦੀ ਅਤੇ ਹੋਰ ਭਾਜਪਾ ਆਗੂ ਕਾਂਗਰਸ ਸਰਕਾਰ ਨੂੰ ਸਖਤ ਕਾਵਾਈ ਕਰਨ ਲਈ ਰੌਲਾ ਪਾਉਂਦੇ ਸਨ ਪਰ ਹੁਣ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ            ਵੇਲੇ ਅੱਤਵਾਦੀਆਂ ਵੱਲੋਂ ਅਨੇਕਾਂ ਸੁਰਖਿਆ ਜਵਾਨ ਸ਼ਹੀਦ ਕੀਤੇ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ| ਉਹਨਾਂ ਕਿਹਾ ਕਿ ਅੱਤਵਾਦੀਆਂ ਨੂੰ ਮੂੰਹ ਤੋੜ ਜਵਾਬ   ਦੇਣਾ ਚਾਹੀਦਾ ਹੈ|  ਇਸ ਮੌਕੇ ਗੁਰਜੀਤ ਸਿੰਘ, ਪ੍ਰਭ ਬੈਦਵਾਨ, ਬਾਲ ਕ੍ਰਿਸ਼ਨ, ਸ਼ੁਭ ਸੇਖੋਂ, ਹਰਮਨ ਹਨੀ, ਦੁਪਿੰਦਰ ਬੈਦਵਾਨ, ਰਾਜਦੀਪ, ਰਮਨ ਚਹਿਲ, ਪ੍ਰਤੀਕ ਭੱਲਾ, ਨੀਰਜ ਰਾਜਪੂਤ ਵੀ ਮੌਜੂਦ ਹਨ|

Leave a Reply

Your email address will not be published. Required fields are marked *