ਮਟੌਰ ਪੁਲੀਸ ਨੇ ਨਾਕਾ ਲਗਾ ਕੇ ਕੀਤੀ ਵਾਹਨਾਂ ਦੀ ਜਾਂਚ
ਐਸ ਏ ਐਸ ਨਗਰ, 11 ਜੁਲਾਈ (ਸ.ਬ.) ਥਾਣਾ ਮਟੌਰ ਦੀ ਪੁਲੀਸ ਵੱਲੋਂ ਫੇਜ਼ 3 ਬੀ 1 ਵਿਖੇ ਰੇਹੜੀ ਮਾਰਕੀਟ ਨੇੜੇ ਵਿਸ਼ੇਸ਼ ਨਾਕਾ ਲਗਾਇਆ ਗਿਆ| ਇਸ ਮੌਕੇ ਉੱਥੇ ਲੰਘਣ ਵਾਲੇ ਵਾਹਨਾਂ ਦੀ ਜਾਂਚ ਕੀਤੀ ਗਈ| ਇਸ ਮੌਕੇ ਅਧੂਰੇ ਕਾਗਜ ਵਾਲੇ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ| ਇਸ ਮੌਕੇ ਕਈ ਦੁਪਹੀਆ ਵਾਹਨ ਚਾਲਕ ਪੁਲੀਸ ਨਾਕਾ ਲੱਗਿਆ ਵੇਖ ਕੇ ਰਸਤਾ ਬਦਲ ਕੇ ਨਿਕਲਦੇ ਰਹੇ|