ਮਟੌਰ ਪੁਲੀਸ ਵਲੋਂ ਵਾਹਨਾਂ ਦੀ ਵਿਸ਼ੇਸ਼ ਚੈਕਿੰਗ

ਐਸ.ਏ.ਐਸ.ਨਗਰ, 23 ਜਨਵਰੀ (ਸ.ਬ.) ਮਟੌਰ ਪੁਲੀਸ ਵਲੋਂ ਫੇਜ਼-3 ਏ ਦੇ ਪੈਟਰੋਲ ਪੰਪ ਕੋਲ ਵਿਸ਼ੇਸ ਨਾਕਾ ਲਾਇਆ ਗਿਆ| ਇਸ ਮੌਕੇ ਇੰਸਪੈਕਟਰ ਬਲਜਿੰਦਰ ਸਿੰਘ ਪਨੂੰ ਨੇ ਦੱਸਿਆ ਕਿ ਮਟੌਰ ਪੁਲੀਸ ਵਲੋਂ 4 ਨਾਕੇ ਲਗਾਏ ਗਏ ਹਨ, ਜਿਹਨਾਂ ਵਿੱਚ ਇਹ ਨਾਕਾ ਵੀ ਸ਼ਾਮਿਲ ਹੈ|  ਇਸ ਨਾਕੇ ਉਪਰ 24 ਘੰਟੇ ਹਰ ਵਾਹਨ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਚੰਡੀਗੜ੍ਹ ਤੋਂ ਆਉਣ ਵਾਲੇ ਵਾਹਨਾਂ ਉੱਪਰ ਵਿਸ਼ੇਸ਼ ਨਜ਼ਰ ਰਖੀ ਜਾ ਰਹੀ ਹੈ| ਉਹਨਾਂ ਦੱਸਿਆ ਕਿ ਇਸ ਨਾਕੇ ਉੱਪਰ ਸੂਹੀਆ ਕੁੱਤਾ ਵੀ ਤੈਨਾਤ ਕੀਤਾ ਗਿਆ ਹੈ, ਜਿਸ ਨੂੰ  ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ ਹੈ ਅਤੇ ਚੈਕਿੰਗ ਦੌਰਾਨ ਸੂਹੀਆਂ ਕੁੱਤਾ ਵੀ ਆਪਣੀ ਡਿਊਟੀ ਸਰਗਰਮੀ ਨਾਲ ਨਿਭਾਉਂਦਾ ਹੈ|

Leave a Reply

Your email address will not be published. Required fields are marked *