ਮਟੌਰ ਵਿਖੇ ਧੀਆਂ ਦਾ ਸਨਮਾਨ ਸਮਾਰੋਹ 23 ਜੁਲਾਈ ਨੂੰ

ਐਸ ਏ ਐਸ ਨਗਰ, 21 ਜੁਲਾਈ (ਸ.ਬ.) ਬਾਬਾ ਬਾਲ ਭਾਰਤੀ ਮੰਦਿਰ ਸੇਵਾ ਕਮੇਟੀ ਮਟੌਰ ਦੀ ਇੱਕ ਮੀਟਿੰਗ ਹੋਈ| ਜਿਸ ਦੀ ਪ੍ਰਧਾਨਗੀ ਚੇਅਰਮੈਨ ਸ੍ਰੀ ਪਰਮਦੀਪ ਸਿੰਘ ਬੈਦਵਾਨ ਨੇ ਕੀਤੀ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਪਰਮਦੀਪ ਸਿੰਘ ਬੈਦਵਾਨ ਨੇ ਦਸਿਆ ਕਿ ਇਸ ਮੀਟਿੰਗ ਵਿੱਚ 23 ਜੁਲਾਈ ਨੂੰ ਸਨਮਾਨ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਗਿਆ| ਜਿਸ ਵਿੱਚ ਮਟੌਰ ਪਿੰਡ ਦੀਆਂ ਸਾਰੀਆਂ ਵਿਆਹੁਤਾ ਧੀਆਂ ਨੂੰ ਬੁਲਾ ਕੇ ਉਹਨਾਂ ਦਾ ਸਨਮਾਨ ਕੀਤਾ ਜਾਵੇਗਾ ਅਤੇ ਯੂਥ ਆਫ ਪੰਜਾਬ ਸੰਸਥਾ ਵੱਲੋਂ ਧੀਆਂ ਨੂੰ ਸੂਟ ਵੰਡੇ ਜਾਣਗੇ|
ਉਹਨਾਂ ਦੱਸਿਆ ਕਿ ਇਸ ਦਿਨ ਸਵੇਰੇ 8 ਵਜੇ ਹਵਨ ਹੋਵੇਗਾ| ਇਸ ਉਪਰੰਤ ਮਹਿਲਾ ਕੀਰਤਨ ਹੋਵੇਗਾ| ਇਸ ਉਪਰੰਤ ਪਿੰਡ ਦੀਆਂ ਧੀਆਂ ਦਾ ਸਵਾਗਤ ਕੀਤਾ ਜਾਵੇਗਾ| ਇਸ ਉਪਰੰਤ ਖੀਰ ਪੂੜਿਆਂ ਦਾ ਲੰਗਰ ਵਰਤਾਇਆ ਜਾਵੇਗਾ|
ਉਹਨਾਂ ਕਿਹਾ ਕਿ ਇਸ ਸਮਾਗਮ ਵਿੱਚ ਪੇਂਡੂ ਸੰਘਰਸ਼ ਕਮੇਟੀ, ਯੂਥ ਆਫ ਪੰਜਾਬ, ਮੁਸਲਿਮ ਵੈਲਫੇਅਰ ਕਮੇਟੀ, ਰਾਮਲੀਲਾ ਕਮੇਟੀ, ਸ੍ਰੀ ਰਾਮਦਾਸੀਆ ਕਮੇਟੀ, ਸ੍ਰੀ ਬਾਲਮੀਕੀ ਕਮੇਟੀ ਅਤੇ ਮਹਿਲਾ ਮੰਡਲ, ਗੁਰਦੁਆਰਾ ਸਿੰਘ ਸਭਾ ਮਟੌਰ ਵੱਲੋਂ ਵੀ ਸਹਿਯੋਗ ਦਿਤਾ ਜਾ ਰਿਹਾ ਹੈ|
ਇਸ ਮੀਟਿੰਗ ਵਿੱਚ ਪ੍ਰਧਾਨ ਅਮਰੀਕ ਸਿੰਘ ਸਰਪੰਚ, ਪੰਡਤ ਬਾਲ ਕ੍ਰਿਸ਼ਨ, ਕਾਮਰੇਡ ਜਸਵੰਤ ਸਿੰਘ, ਨਰਿੰਦਰ ਬਾਤਿਸ਼, ਗੁਰਬਖਸ਼ ਸਿੰਘ, ਬਲਵਿੰਦਰ ਸਿੰਘ, ਗੁਰਮੇਲ ਸਿੰਘ,       ਰਮੇਸ਼ਵਰ ਸੂਦ, ਕੁਲਦੀਪ ਚੰਦ, ਗੁਰਜੀਤ ਸਿੰਘ, ਵਰਿੰਦਰ ਕੁਮਾਰ ਵੀ ਮੌਜੂਦ ਸਨ|

Leave a Reply

Your email address will not be published. Required fields are marked *