ਮਟੌਰ ਵਿਖੇ ਨਵਗ੍ਰਹਿ ਅਸ਼ਟਕੋਣੀ ਸ਼ਨੀ ਮੰਦਰ ਦੀ ਸਥਾਪਨਾ

ਐਸ ਏ ਐਸ ਨਗਰ, 20 ਅਪ੍ਰੈਲ ( ਸ.ਬ.) ਪਿੰਡ ਮਟੌਰ ਵਿਖੇ ਬਾਬਾ ਬਾਲ ਭਾਰਤੀ ਪ੍ਰਾਚੀਨ ਸ਼ਿਵ ਮੰਦਿਰ ਦੇ ਨਾਲ ‘ਨਵਗ੍ਰਹਿ ਅਸ਼ਟਕੋਣੀ ਸ਼ਨੀ ਮੰਦਰ’ ਦੀ ਸਥਾਪਨਾ ਕੀਤੀ ਗਈ ਹੈ| ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਬਾਬਾ ਬਾਲ ਭਾਰਤੀ ਪ੍ਰਾਚੀਨ ਸ਼ਿਵ ਮੰਦਰ ਕਮੇਟੀ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਅਤੇ ਪ੍ਰਧਾਨ ਅਮਰੀਕ ਸਿੰਘ ਸਰਪੰਚ ਨੇ ਦੱਸਿਆ ਕਿ ਮਟੌਰ ਵਿਖੇ ਸਥਾਪਿਤ ਕੀਤਾ ਗਿਆ  ਇਹ ਨਵਗ੍ਰਹਿ ਮੰਦਰ ਮੁਹਾਲੀ ਵਿੱਚ ਪਹਿਲਾ ਮੰਦਰ ਹੈ| ਇਸ ਮੰਦਰ ਵਿੱਚ ਨੌਂ ਗ੍ਰਹਿਆਂ ਰਾਹੂ, ਸ਼ਨੀ, ਕੇਤੂ, ਬ੍ਰਹਿਸਪਤੀ, ਬੁੱਧ, ਸ਼ੁੱਕਰ, ਚੰਦਰਮਾ, ਮੰਗਲ, ਸੂਰਜ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਹਨ|
ਉਨ੍ਹਾਂ ਦੱਸਿਆ ਕਿ ਮੰਦਰ ਵਿੱਚ ਸਥਾਪਿਤ ਕਰਨ ਲਈ ਮੂਰਤੀਆਂ ਜੈਪੁਰ ਤੋਂ ਲਿਆਂਦੀਆਂ ਗਈਆਂ ਹਨ| ਮੰਦਰ ਦੀ ਇਮਾਰਤ ਉਤੇ ਫਾਈਬਰ ਦਾ ਗੁੰਬਦ ਬਣਾਇਆ ਗਿਆ ਹੈ| ਮੰਦਰ ਲਈ ਪ੍ਰਸਿੱਧ ਸਮਾਜ ਸੇਵੀ ਅਤੇ ਦਾਨੀ ਸੱਜਣ ਸ੍ਰੀ ਭੁਪਿੰਦਰ ਗੌੜ ਵੱਲੋਂ 11 ਲੱਖ ਰੁਪਏ ਦੀ ਰਾਸ਼ੀ ਦਾਨ ਦੇ ਰੂਪ ਵਿੱਚ ਦਿੱਤੀ ਗਈ ਸੀ ਜਿਸ ਨਾਲ ਮੰਦਰ ਇਮਾਰਤ ਉਸਾਰੀ ਦਾ ਕੰਮ ਚੱਲ ਰਿਹਾ ਹੈ| ਇਸ ਮੌਕੇ ਮੰਦਰ ਕਮੇਟੀ ਦੇ ਅਹੁਦੇਦਾਰ ਬਾਲ ਕ੍ਰਿਸ਼ਨ, ਗੁਰਮੇਲ ਸਿੰਘ, ਬਹਾਦਰ ਸਿੰਘ, ਡਾ. ਬਾਲ ਕ੍ਰਿਸ਼ਨ, ਕੁਲਦੀਪ ਚੰਦ, ਰਮੇਸ਼ਵਰ ਸੂਦ, ਨਰਿੰਦਰ ਬੱਤਸ ਆਦਿ ਵੀ ਹਾਜਿਰ ਸਨ|

Leave a Reply

Your email address will not be published. Required fields are marked *