ਮਟੌਰ ਵਿੱਚ ਡੇਂਗੂ ਕੰਟੇਨਰ ਸਰਵੇਖਣ ਕੀਤਾ

ਐਸ ਏ ਐਸ ਨਗਰ, 17 ਅਕਤੂਬਰ (ਸ.ਬ.) ਸਿਹਤ ਵਿਭਾਗ ਦੀ ਟੀਮ ਵਲੋਂ ਮਟੌਰ ਪਿੰਡ ਵਿੱਚ ਡੇਂਗੂ ਕਨਟੇਨਰ ਸਰਵੇਖਣ ਕੀਤਾ ਗਿਆ ਜੋ ਕਿ ਬਾਬਾ ਬਾਲ ਭਾਰਤੀ ਮੰਦਰ ਮਟੌਰ ਤੋਂ ਸ਼ੁਰੂ ਹੋਇਆ| ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵਲੋਂ ਲੋਕਾਂ ਨੂੰ ਡੇਂਗੂ ਬੁਖਾਰ ਸਬੰਧੀ ਜਾਣਕਾਰੀ ਅਤੇ ਇਸਤੋਂ ਬਚਾਓ ਬਾਰੇ ਜਾਣਕਾਰੀ ਦਿੱਤੀ ਗਈ| ਇਸ ਮੌਕੇ ਇਲਾਕੇ ਦੇ ਘਰਾਂ ਵਿੱਚ ਸਪਰੇਅ ਕੀਤੀ ਗਈ ਅਤੇ ਕੂਲਰਾਂ ਵਿੱਚ ਦਵਾਈ ਪਾਈ ਗਈ| ਇਸ ਮੌਕੇ ਸਿਹਤ ਵਿਭਾਗ ਦੇ ਸੁਪਰਵਾਈਜਰ ਬਲਜੀਤ ਸਿੰਘ ਕਾਹਲੋਂ, ਗੁਰਜੀਤ ਸਿੰਘ, ਹਰਮਨਪ੍ਰੀਤ ਸਿੰਘ, ਅਮਨਦੀਪ ਸਿੰਘ, ਸਰਪੰਚ ਰਵਿੰਦਰ ਤੂਰ, ਸਤਵਿੰਦਰ ਸਿੰਘ, ਪ੍ਰਿਤਪਾਲ ਬੈਦਵਾਨ, ਪਰਮਦੀਪ ਬੈਦਵਾਨ ਪ੍ਰਧਾਨ ਪੇਂਡੂ ਸੰਘਰਸ਼ ਕਮੇਟੀ ਵੀ ਹਾਜਰ ਸਨ|

Leave a Reply

Your email address will not be published. Required fields are marked *