ਮਟੌਰ ਵਿੱਚ ਸਿਲਾਈ ਸੈਂਟਰ ਦਾ ਉਦਘਾਟਨ

ਐਸ. ਏ. ਐਸ ਨਗਰ, 13 ਜੂਨ (ਸ.ਬ.) ਭਾਈ ਘਨਈਆ ਕੇਅਰ ਸਰਵਿਸ ਦੁਆਰਾ ਚਲਾਏ ਜਾ ਰਹੇ ਸਿਲਾਈ ਸੈਂਟਰ ਪਿੰਡ ਮਟੌਰ ਦਾ ਉਦਘਾਟਨ ਕਾਰਪੋਰੇਸ਼ਨ ਮੁਹਾਲੀ ਦੇ ਮੇਅਰ ਸ. ਕੁਲਵੰਤ ਸਿੰਘ ਵੱਲੋਂ ਕੀਤਾ ਗਿਆ| ਇਸ ਮੌਕੇ ਉਨ੍ਹਾਂ ਦੇ ਨਾਲ ਸ. ਹਰਪਾਲ ਸਿੰਘ ਚੰਨਾ, ਸ੍ਰੀਮਤੀ ਕਰਮਜੀਤ ਕੌਰ ਦੋਵੇਂ ਕੌਂਸਲਰ, ਡਾ. ਕੁਲਜੀਤ ਕੌਰ (ਐਸ. ਐਮ. ਓ) ਤੇ ਹੋਰ ਪਤਵੰਤੇ ਹਾਜਿਰ ਸਨ| ਇਸ ਮੌਕੇ ਮੇਅਰ ਸ੍ਰ. ਕੁਲਵੰਤ ਸਿੰਘ ਨੇ ਸੰਸਥਾ ਵੱਲੋਂ ਕੀਤੇ ਗਏ ਕੰਮ ਦਾ ਮੁਆਇਨਾ ਕੀਤਾ ਤੇ ਬੱਚਿਆਂ ਵੱਲੋਂ ਬਣਾਈਆਂ ਗਈਆਂ ਵਸਤੂਆਂ ਵਿੱਚ ਦਿਲਚਸਪੀ ਦਿਖਾਈ ਗਈ|
ਇਸ ਮੌਕੇ ਸ. ਮਹਿੰਗਾ ਸਿੰਘ ਕਲਸੀ ਡਾਇਰੈਕਟਰ ਪਿੰ੍ਰਸੀਪਲ ਵੱਲੋਂ ਸੰਸਥਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇੱਕ ਕਵਿਤਾ ਵੀ ਪੜ੍ਹੀ ਗਈ ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਲਿਖੀ ਹੋਈ ਕਿਤਾਬ ਵੀ ਭੇਟ ਕੀਤੀ ਗਈ| ਇਸ ਮੌਕੇ ਮੇਅਰ ਸ੍ਰ. ਕੁਲਵੰਤ ਸਿੰਘ ਵੱਲੋਂ ਸੰਸਥਾ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ 21000 ਰੁਪਏ ਦੇਣ ਦਾ ਐਲਾਨ ਵੀ ਕੀਤਾ|
ਇਸ ਮੌਕੇ ਚੇਅਰਮੈਨ ਸ੍ਰੀ ਕੇ ਕੇ ਸੈਣੀ ਚੇਅਰਮੈਨ, ਡਾ. ਐਸ ਪੀ ਵਾਤਿਸ, ਸ. ਬਲਬੀਰ ਸਿੰਘ, ਸ੍ਰੀਮਤੀ ਗੀਤਾ ਅਨੰਦ, ਸ੍ਰੀਮਤੀ ਜਸਵਿੰਦਰ ਕੌਰ ਸਿਲਾਈ ਅਧਿਆਪਕ, ਸਿਮਰਨ ਕੌਰ, ਰੁਪਿੰਦਰ ਕੌਰ, ਮਨਪ੍ਰੀਤ ਕੌਰ, ਮਹਿਰਮ, ਝੂਮਾ, ਪ੍ਰੀਤੀ, ਚੰਦਾ, ਅਰਚਨਾ, ਸੰਦੀਪ ਕੌਰ, ਸ਼ਹਿਨਾਜ਼ ਅਤੇ ਪਿੰਡ ਦੇ ਪਤਵੰਤੇ ਸ਼ਾਮਿਲ ਸਨ|

Leave a Reply

Your email address will not be published. Required fields are marked *