ਮਣੀਪੁਰ: ਤਾਮੇਂਗਲਾਂਗ ਵਿੱਚ ਜ਼ਮੀਨ ਖਿਸਕਣ ਨਾਲ 9 ਵਿਅਕਤੀਆਂ ਦੀ ਮੌਤ

ਮਣੀਪੁਰ, 11 ਜੁਲਾਈ (ਸ.ਬ.) ਮਣੀਪੁਰ ਦੇ ਤਾਮੇਂਗਲਾਂਗ ਜ਼ਿਲੇ ਵਿੱਚ ਜ਼ਮੀਨ ਖਿਸਕਣ ਕਾਰਨ 9 ਵਿਅਕਤੀਆਂ ਦੀ ਮੌਤ ਹੋ ਗਈ| ਮੌਕੇ ਤੇ ਬਚਾਅ ਕਰਮਚਾਰੀਆਂ ਦੀ ਟੀਮ ਪਹੁੰਚ ਗਈ ਹੈ ਜਦਕਿ ਸਥਾਨਕ ਲੋਕ ਇਸ ਹਾਦਸੇ ਤੋਂ ਬਾਅਦ ਡਰੇ ਹੋਏ ਹਨ| ਪ੍ਰਸ਼ਾਸਨ ਨੇ ਲੋਕਾਂ ਨੂੰ ਘਟਨਾ ਸਥਾਨ ਤੋਂ ਦੂਰੀ ਬਣਾਏ ਰੱਖਣ ਦੀ ਚੇਤਾਵਨੀ ਦਿੱਤੀ ਹੈ| ਤਾਮੇਂਗਲਾਂਗ ਪਹਾੜੀਆਂ ਅਤੇ ਘਾਟੀਆਂ ਨਾਲ ਘਿਰਿਆ ਇਕ ਪਹਾੜੀ ਜ਼ਿਲਾ ਹੈ ਅਤੇ ਇਨ੍ਹਾਂ ਇਲਾਕਿਆਂ ਵਿੱਚ ਜ਼ਮੀਨ ਖਿਸਕਣ ਦਾ ਖਤਰਾ ਬਣਿਆ ਰਹਿੰਦਾ ਹੈ|

Leave a Reply

Your email address will not be published. Required fields are marked *