ਮਣੀਪੁਰ ਵਿੱਚ ਹੜ੍ਹ ਕਾਰਨ 7 ਦੀ ਮੌਤ, ਲੱਖਾਂ ਲੋਕ ਹੋਏ ਬੇਘਰ

ਇੰਫਾਲ, 15 ਜੂਨ (ਸ.ਬ.) ਭਾਰੀ ਮੀਂਹ ਕਾਰਨ ਮਣੀਪੁਰ ਵਿੱਚ ਆਏ ਹੜ੍ਹ ਵਿੱਚ ਹੁਣ ਤੱਕ 7 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 1.5 ਲੱਖ ਲੋਕ ਬੇਘਰ ਹੋ ਗਏ ਹਨ| ਪ੍ਰਾਪਤ ਜਾਣਕਾਰੀ ਅਨੁਸਾਰ ਮੀਂਹ ਕਾਰਨ 1000 ਘਰ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ| ਹੜ੍ਹ ਦੇ ਕਾਰਨ ਸੂਬੇ ਦੇ ਕਈ ਹਿੱਸਿਆਂ ਵਿੱਚ ਫਸਲਾਂ ਵੀ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਹਨ| 25,000 ਵਿਅਕਤੀ ਰਾਹਤ ਕੈਂਪਾਂ ਵਿੱਚ ਰਹਿ ਰਹੇ ਹਨ ਅਤੇ ਸਰਕਾਰ ਨੇ 101 ਰਾਹਤ ਕੈਂਪ ਖੋਲ੍ਹੇ ਹਨ| ਹੁਣ ਤੱਕ ਵਲੰਟੀਅਰਾਂ ਅਤੇ ਸੁਰੱਖਿਆ ਬਲਾਂ ਨੇ 6000 ਲੋਕਾਂ ਨੂੰ ਬਚਾਇਆ ਹੈ|

Leave a Reply

Your email address will not be published. Required fields are marked *