ਮਥੁਰਾ : ਰਾਮਪੁਰਾ-ਬਾਂਦਰਾ ਐਕਸਪ੍ਰੈਸ ਟ੍ਰੇਨ ਦੀ ਟਰੱਕ ਨਾਲ ਟੱਕਰ, ਟਲਿਆ ਵੱਡਾ ਹਾਦਸਾ

ਮਥੁਰਾ, 28 ਅਕਤੂਬਰ (ਸ.ਬ.) ਉੱਤਰ ਪ੍ਰਦੇਸ਼ ਵਿੱਚ ਮਥੁਰਾ ਕਾਰਗੰਜ ਰੂਟ ਤੇ ਵੱਡਾ ਟ੍ਰੇਨ ਹਾਦਸਾ ਟਲ ਗਿਆ| ਜਿੱਥੇ 2 ਟਰੱਕਾਂ ਦੀ ਆਪਸ ਵਿੱਚ ਹੋਈ ਟੱਕਰ ਤੋਂ ਬਾਅਦ ਇਕ ਟਰੱਕ ਰੇਲਵੇ ਟਰੈਕ ਤੇ ਪਹੁੰਚ ਗਿਆ| ਜਿਸ ਨਾਲ ਰਾਮਨਗਰ ਤੋਂ ਆ ਰਹੀ 19062 ਟ੍ਰੇਨ ਦਾ ਇੰਜਨ ਬਿਲਕੁਲ ਨੁਕਸਾਨਿਆ ਗਿਆ| ਇਹ ਹਾਦਸਾ ਥਾਣਾ ਰਾਇਆ ਇਲਾਕੇ ਦੇ ਪਿੰਡ ਪਿਰਸੁਆ ਦੇ ਨਜ਼ਦੀਕ ਹੋਇਆ| ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀਆਂ ਵਿੱਚ ਹੜਕੰਪ ਮਚ ਗਿਆ ਅਤੇ ਆਲੇ-ਦੁਆਲੇ ਦੇ ਲੋਕ ਵੀ ਘਟਨਾਸਥਾਨ ਤੇ ਪਹੁੰਚੇ|
ਜਾਣਕਾਰੀ ਅਨੁਸਾਰ ਘਟਨਾ ਰਾਤ 12.30 ਵਜੇ ਲਗਭਗ ਦੀ ਹੈ| ਜਦੋਂ ਰਾਮਨਗਰ ਤੋਂ ਰਾਮਨਗਰ-ਬਾਂਦਰਾ ਐਕਸਪ੍ਰੈਸ ਮਥੁਰਾ ਵੱਲ ਜਾ ਰਹੀ ਸੀ| ਇਸ ਹਾਦਸੇ ਦੇ ਘੰਟਿਆਂ ਤੋਂ ਬਾਅਦ ਰਾਮਨਗਰ ਬਾਂਦਰਾ ਐਕਸਪ੍ਰੈਸ ਨੂੰ ਉੱਥੇ ਕੱਢਿਆ ਗਿਆ| ਇਸ ਤੋਂ ਬਾਅਦ ਟ੍ਰੇਨ ਨੂੰ ਰਾਇਆ ਰੇਲਵੇ ਸਟੇਸ਼ਨ ਤੇ ਖੜ੍ਹਾ ਕਰਕੇ ਦੂਜੇ ਇੰਜਨ ਦੇ ਰਾਹੀਂ ਗੱਡੀ ਨੂੰ ਅੱਗੇ ਭੇਜਿਆ ਗਿਆ| ਨਾਲ ਕਈ ਗੱਡੀਆਂ ਇਸ ਹਾਦਸੇ ਕਰਕੇ ਕਾਫੀ ਸਮੇਂ ਲਈ ਪ੍ਰਭਾਵਿਤ ਹੋਈਆਂ| ਇਸ ਤੋਂ ਬਾਅਦ ਟ੍ਰੈਕ ਤੋਂ ਨੁਕਸਾਨੇ ਗਏ ਇੰਜਨ ਨੂੰ ਹਟਾਇਆ ਗਿਆ ਅਤੇ ਆਵਾਜਾਈ ਸ਼ੁਰੂ ਕੀਤੀ ਗਈ|

Leave a Reply

Your email address will not be published. Required fields are marked *