ਮਥੁਰਾ ਵਿੱਚ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਭਾਜਪਾ ਉਮੀਦਵਾਰ ਸਮੇਤ 11 ਦੇ ਵਿਰੁੱਧ ਮੁਕੱਦਮਾ ਦਰਜ

ਮਥੁਰਾ, 9 ਫਰਵਰੀ (ਸ.ਬ.) ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਸਮੇਤ 11 ਲੋਕਾਂ ਦੇ ਵਿਰੁੱਧ ਰਿਪੋਰਟ ਦਰਜ ਕਰਾਈ ਗਈ ਹੈ| ਜ਼ਿਲਾ ਅਧਿਕਾਰੀ ਰਵਿੰਦਰ ਕੁਮਾਰ ਨੇ ਅੱਜ ਇੱਥੇ ਦੱਸਿਆ ਕਿ ਮਥੁਰਾ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਤੇ ਪਾਰਟੀ ਦੇ ਰਾਸ਼ਟਰੀ ਬੁਲਾਰਾ ਸ਼੍ਰੀਕਾਂਤ ਸ਼ਰਮਾ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਵਿਰੁੱਧ ਨਕਲੀ ਵਾਹਨ ਪਾਸ ਦਾ ਪ੍ਰਯੋਗ ਕਰਨ ਅਤੇ ਬਿਨਾਂ ਅਨੁਮਤੀ ਦੇ ਗੱਡੀਆਂ ਦਾ ਕਾਫਿਲਾ ਲੈ ਕੇ ਚੱਲਣ ਦਾ ਮਾਮਲਾ ਦਰਜ ਕਰਾਇਆ ਗਿਆ ਹੈ| ਉਨ੍ਹਾਂ ਦੱਸਿਆ ਕਿ ਦਰਜ ਕਰਾਈਆ ਗਈਆਂ 30 ਪਹਿਲੀਆਂ ਸੂਚਨਾ ਰਿਪੋਰਟਜ਼ ਵਿੱਚੋਂ 18 ਵਿੱਚ ਅਦਾਲਤ ਵਿੱਚ ਚਾਰਜਸ਼ੀਟ ਸੌਂਪ ਦਿੱਤੀ ਗਈ ਹੈ| ਸ਼੍ਰੀ ਕੁਮਾਰ ਨੇ ਦੱਸਿਆ ਕਿ ਬਲਦੇਵ ਵਿਧਾਨ ਸਭਾ ਤੋਂ ਰਾਸ਼ਟਰੀ ਲੋਕ ਦਲ (ਰਾਲੋਦ) ਉਮੀਦਵਾਰ ਨਿਰੰਜਨ ਸਿੰਘ ਧਨਗਰ ਵਲੋਂ ਆਪਣੇ ਚੋਣ ਦਫਤਰ ਇਕ ਹਸਪਤਾਲ ਵਿੱਚ ਚਲਾਉਣ ਅਤੇ ਉੱਥੇ ਹੀ ਆਪਣੇ ਸਮਰਥਕਾਂ ਲਈ ਖਾਣਾ ਬਣਵਾਉਣ ਦੇ ਦੋਸ਼ ਵਿੱਚ ਰਿਪੋਰਟ ਦਰਜ ਕਰਾਈ ਗਈ ਹੈ|
ਜ਼ਿਲਾ ਅਧਿਕਾਰੀ ਨੇ ਦੱਸਿਆ ਕਿ ਬਲਦੇਵ ਵਿਧਾਨ ਸਭਾ ਖੇਤਰ ਤੋਂ ਭਾਜਪਾ ਉਮੀਦਵਾਰ ਵਲੋਂ ਆਪਣੇ ਸਮਰਥਕਾਂ ਵਿੱਚ ਖਾਣੇ ਦੇ ਪੈਕਟ ਵੰਡਣ ਲਈ ਅਤੇ ਉਨ੍ਹਾਂ ਦੇ ਸਮਰਥਕ ਭੁਪਿੰਦਰ ਵਲੋਂ ਬਾਰ ਵਿੱਚ ਡਾਂਸ ਕਰਾਉਣ ਦੇ ਦੋਸ਼ ਵਿੱਚ ਪੁਲੀਸ ਨੇ ਰਿਪੋਰਟ ਦਰਜ ਕੀਤੀ ਹੈ| ਉਨ੍ਹਾਂ ਦੱਸਿਆ ਕਿ ਵਿਧਾਨ ਸਭਾ  ਖੇਤਰ ਤੋਂ ਬਹੁਜਨ ਸਮਾਜ ਪਾਰਟੀ (ਬਸਪਾ) ਉਮੀਦਵਾਰ ਸ਼ਾਮਸੁੰਦਰ ਸ਼ਰਮਾ ਅਤੇ ਰਾਲੋਦ ਉਮੀਦਵਾਰ ਯੋਗੇਸ਼ ਨੌਹਵਾਰ ਵਲੋਂ ਆਪਣੇ ਇਕ-ਇਕ ਹਜ਼ਾਰ ਸਮਰਥਕਾਂ ਵਿੱਚ ਭੋਜਨ ਵੰਡਨ, ਕਾਂਗਰਸ ਉਮੀਦਵਾਰ ਜਗਦੀਸ਼ ਨੌਹਵਾਰ ਨੂੰ ਵੀ ਆਪਣੇ ਇਕ ਹਜ਼ਾਰ ਸਮਰਥਕਾਂ ਵਿੱਚ ਖਾਣਾ ਵੰਡਣ ਤੇ ਉਨ੍ਹਾਂ ਦੇ ਵਿਰੁੱਧ ਪੁਲੀਸ ਰਿਪੋਰਟ ਦਰਜ ਕਰਵਾਈ ਗਈ ਹੈ| ਕਾਂਗਰਸ ਉਮੀਦਵਾਰ ਜਗਦੀਸ਼ ਨੌਹਵਾਰ ਅਤੇ ਰਾਲੋਦ ਉਮੀਦਵਾਰ ਯੋਗੇਸ਼ ਨੌਹਵਾਰ ਨੂੰ ਸ਼ੇਰਗੜ੍ਹ ਥਾਣਾ ਖੇਤਰ ਵਿੱਚ ਆਪਣੇ ਆਪਣੇ ਦਫਤਰਾਂ ਵਿੱਚ ਹਜ਼ਾਰਾਂ ਸਮਰਥਕਾਂ ਵਿੱਚ ਭੋਜਨ ਵੰਡਣ ਕਰਦੇ ਹੋਏ ਪਾਇਆ ਗਿਆ ਅਤੇ ਉਨ੍ਹਾਂ ਦੇ ਵਿਰੁੱਧ  ਵੀ ਰਿਪੋਰਟ ਦਰਜ ਕਰਾਈ ਗਈ ਹੈ|

Leave a Reply

Your email address will not be published. Required fields are marked *