ਮਥੁਰਾ ਵਿੱਚ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਛੱਤ ਡਿੱਗਣ ਨਾਲ 4 ਵਿਅਕਤੀਆਂ ਦੀ ਮੌਤ

ਮਥੁਰਾ, 12 ਅਪ੍ਰੈਲ (ਸ.ਬ.) ਉਤਰ ਪ੍ਰਦੇਸ਼ ਦੇ ਮਥੁਰਾ ਵਿੱਚ ਬੀਤੀ ਰਾਤੀ ਹੋ ਰਹੀ ਬਰਸਾਤ ਪੈਣ ਅਤੇ ਗੜ੍ਹੇ ਡਿੱਗਣ ਸੰਬੰਧੀ ਘਟਨਾਵਾਂ ਵਿੱਚ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਣਕ ਦੀ ਫਸਲ ਨੂੰ ਵੀ ਬਹੁਤ ਨੁਕਸਾਨ ਹੋਇਆ ਹੈ|
ਪ੍ਰਸ਼ਾਸਨ ਮੁਤਾਬਕ ਫਰਹ ਬਲਾਕ ਦੇ ਇਕ ਪਿੰਡ ਵਿੱਚ ਮਕਾਨ ਦੀ ਛੱਤ ਡਿੱਗਣ ਨਾਲ ਪਰਿਵਾਰ ਦੇ 3 ਬੱਚੇ ਕਰਨ, ਵਿਸ਼ਾਖਾ ਅਤੇ ਬਿੱਟੂ ਦੀ ਮਲਬੇ ਵਿੱਚ ਦੱਬ ਕੇ ਮੌਤ ਹੋ ਗਈ ਜਦਕਿ ਪਿੰਡ ਦੇ ਹੀ ਅੰਤਰ ਸਿੰਘ ਦੇ ਮਕਾਨ ਤੋਂ ਪਾਣੀ ਦੀ ਟੈਂਕੀ ਵਿਹੜੇ ਵਿੱਚ ਡਿੱਗਣ ਕਾਰਨ ਉਨ੍ਹਾਂ ਦੀ ਪਤਨੀ ਰੇਸ਼ਮਾ ਦੀ ਮੌਤ ਹੋ ਗਈ| ਬਾਰਸ਼ ਅਤੇ ਗੜ੍ਹੇ ਪੈਣ ਨਾਲ ਪਿੰਡ ਵਿੱਚ ਕਣਕ ਅਤੇ ਹੋਰ ਫਸਲਾਂ ਨੂੰ ਬਹੁਤ ਨੁਕਸਾਨ ਹੋਇਆ ਹੈ|
ਦਿੱਲੀ-ਆਗਰਾ ਰੇਲਮਾਰਗ ਤੇ ਓਵਰਹੈਡ ਇਲੈਕਟ੍ਰਸਿਟੀ ਲਾਈਨ ਟੁੱਟਣ ਨਾਲ ਅਪ ਅਤੇ ਡਾਊਨ ਰੇਲ ਮਾਰਗ ਪ੍ਰਭਾਵਿਤ ਹੋ ਗਿਆ| ਕਰੀਬ 2 ਦਰਜ਼ਨ ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ| ਗੜ੍ਹੇ ਪੈਣ ਨਾਲ ਮੋਰ ਸਮੇਤ ਵੱਡੀ ਸੰਖਿਆ ਵਿੱਚ ਪੰਛੀ ਹਾਦਸੇ ਦਾ ਸ਼ਿਕਾਰ ਹੋਏ ਹਨ| ਸਾਰੇ ਤਹਿਸੀਲਾਂ ਦੇ ਉਪ-ਜ਼ਿਲਾ ਅਧਿਕਾਰੀਆਂ ਨੂੰ ਫਸਲ ਦੇ ਨੁਕਸਾਨ ਦਾ ਸਰਵੇ ਕਰਕੇ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਹਨ ਅਪਰ ਜ਼ਿਲਾ ਅਧਿਕਾਰੀ ਵਿੱਤ ਅਤੇ ਮਾਲੀਆ ਰਵਿੰਦਰ ਕੁਮਾਰ ਨੇ ਦੱਸਿਆ ਕਿ ਕੁਦਰਤੀ ਆਫਤ ਕਾਰਨ ਜਾਨ-ਮਾਲ ਦੇ ਨੁਕਸਾਨ ਦੇ ਸੰਬੰਧ ਵਿੱਚ ਮਾਲੀਆ ਕਰਮਚਾਰੀਆਂ ਦੀ ਰਿਪੋਰਟ ਮਿਲਣ ਦੇ ਬਾਅਦ ਮੁਆਵਜ਼ਾ ਤੈਅ ਕੀਤਾ ਜਾਵੇਗਾ|

Leave a Reply

Your email address will not be published. Required fields are marked *