ਮਦਨਪੁਰਾ ਵਿਖੇ ਜਾਗਰੂਕਤਾ ਕੈਂਪ ਲਗਾਇਆ

ਐਸ ਏ ਐਸ ਨਗਰ, 26 ਜੂਨ (ਸ.ਬ.) ਪਿੰਡ ਮਦਨਪੁਰਾ ਵਿਖੇ ਸੰਭਵ ਫਾਊਂਡੇਸਨ ਦੀ ਸਹਾਇਤਾ ਨਾਲ ਐਜੂਕੇਸ਼ਨ ਸੈਲ ਮੁਹਾਲੀ ਵਲੋਂ ਜਾਗਰੂਕਤਾ ਕੈਂਪ ਲਗਾਇਆ ਗਿਆ| ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਲੇਬਰ ਦਾ ਕੰਮ ਕਰਨ ਵਾਲੇ ਲੋਕਾਂ, ਆਟੋ ਤੇ ਰਿਕਸ਼ਾ ਚਾਲਕਾਂ, ਰੇਹੜੀ ਫੜੀ ਵਾਲਿਆਂ ਨੂੰ ਨਸ਼ਾ ਨਾ ਕਰਨ ਅਤੇ ਇਸ ਤੋਂ ਦੂਰ ਰਹਿਣ ਦੀ ਅਪੀਲ ਕੀਤੀ| ਇਸ ਮੌਕੇ ਨਸ਼ਾ ਕਰਕੇ ਕੋਈ ਵੀ ਵਾਹਨ ਨਾ ਚਲਾਉਣ ਦੀ ਵੀ ਤਾਕੀਦ ਕੀਤੀ ਗਈ|
ਇਸ ਮੌਕੇ ਸੰਭਵ ਫਾਉਂਡੇਸਨ ਦੀ ਕੋਆਰਡੀਨੇਟਰ ਅਮੋਲ ਕੌਰ, ਐਜੂਕੇਸ਼ਨ ਸੈਲ ਦੇ ਹੌਲਦਾਰ ਜਨਕ ਰਾਜ,ਸਿਪਾਹੀ ਕੁਲਵਿੰਦਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *