ਮਦਨਪੁਰ ਚਲਹੇੜੀ ਵਿਖੇ ਦੂਜਾ ਕ੍ਰਿਕਟ ਟੂਰਨਾਮੈਂਟ 23 ਸਤੰਬਰ ਨੂੰ

ਬਨੂੜ, 5 ਸਤੰਬਰ (ਅਭਿਸ਼ੇਕ ਸੂਦ) ਬਾਬਾ ਸ੍ਰੀ ਚੰਦ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖ਼ੁਸ਼ੀ ਵਿੱਚ ਪਿੰਡ ਮਦਨਪੁਰ ਚਲਹੇੜੀ ਵਿਖੇ ਦੂਜਾ ਕ੍ਰਿਕਟ ਟੂਰਨਾਮੈਂਟ 23 ਸਤੰਬਰ ਨੂੰ ਸੰਤ ਬਾਬਾ ਬੰਤ ਸਿੰਘ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ|
ਕਲੱਬ ਦੇ ਪ੍ਰਧਾਨ ਕਮਲ ਪਵਾਰ ਅਤੇ ਹੈਰੀ ਪਵਾਰ ਨੇ ਦੱਸਿਆ ਕਿ ਇਸ ਕ੍ਰਿਕਟ ਟੂਰਨਾਮੈਂਟ ਵਿੱਚ ਪਹਿਲਾ ਇਨਾਮ 11000, ਦੂਜਾ ਇਨਾਮ 6100, ਤੀਜਾ ਇਨਾਮ 2100,ਚੌਥਾ ਇਨਾਮ 1100, ਪੰਜਵਾਂ ਇਨਾਮ 1100 ਅਤੇ ਐਂਟਰੀ ਫ਼ੀਸ 300 ਹੋਵੇਗੀ| ਉਹਨਾਂ ਦੱਸਿਆ ਕਿ ਟੂਰਨਾਮੈਂਟ ਵਾਸਤੇ ਬਿੱਟੂ ਜਲਵੇੜਾ, ਨੀਟੂ ਜਲਵੇੜਾ, ਸੰਨ੍ਹੀ ਮੁਹਾਲੀ, ਮਨਪ੍ਰੀਤ ਜਰਮਨ, ਸ.ਸਵਰਨ ਸਿੰਘ ਯੂ.ਕੇ, ਸ.ਸੁਖਵਿੰਦਰ ਸਿੰਘ ਯੂ. ਕੇ, ਰਣਜੀਤ ਸਿੰਘ ਯੂ.ਕੇ, ਅਮਨ ਸਿੰਘ ਯੂ.ਕੇ, ਜਿੰਮੀ ਕੈਨੇਡਾ ਦਾ ਵਿਸ਼ੇਸ਼ ਸਹਿਯੋਗ ਹੋਵੇਗਾ| ਕ੍ਰਿਕਟ ਟੂਰਨਾਮੈਂਟ ਵਿੱਚ ਡੇਰਾ ਬਾਬਾ ਸ਼੍ਰੀ ਚੰਦ ਜੀ ਵੱਲੋਂ ਅਤੁੱਟ ਲੰਗਰ ਵਰਤਾਇਆ ਜਾਵੇਗਾ| ਇਹ ਸਾਰੇ ਮੈਚ ਲਾਈਵ ਵਿਖਾਏ ਜਾਣਗੇ|

Leave a Reply

Your email address will not be published. Required fields are marked *