ਮਦਨਪੁਰ ਚੌਂਕ ਨੇੜੇ ਸੀਵਰੇਜ ਬਲਾਕ ਹੋਣ ਕਾਰਨ ਮੁੱਖ ਸੜਕ ਤੇ ਫੈਲ ਰਿਹਾ ਹੈ ਗੰਦਾ ਬਦਬੂਦਾਰ ਪਾਣੀ


ਐਸ਼ਏ 13 ਜਨਵਰੀ (ਆਰ ਸਥਾਨਕ ਮਦਨਪੁਰ ਚੌਂਕ ਤੇ ਪਿੰਡ ਵਾਲੇ ਪਾਸੇ ਸੜਕ ਕਿਨਾਰੇ ਸੀਵਰੇਜ ਬਲਾਕ ਹੋਣ ਕਾਰਨ ਗੰਦਾ ਬਦਬੂਦਾਰ ਪਾਣੀ ਓਵਰਫਲੋਅ ਹੋ ਕੇ ਸੜਕ ਤੇ ਫੈਲ ਰਿਹਾ ਹੈ ਜਿਸ ਕਾਰਨ ਇੱਥੇ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਮ੍ਹਣਾ ਕਰਨਾ ਪੈ ਰਿਹਾ þ। ਮਦਨਪੁਰ ਚੌਂਕ ਵਾਲੀ ਇਹ ਸੜਕ ਮੁਹਾਲੀ ਸ਼ਹਿਰ ਦੀ ਪ੍ਰਮੁਖ ਸੜਕ þ ਜਿਸ ਕਾਰਨ ਉਥੋਂ ਆਉਣ ਵਾਲੇ ਲੋਕਾਂ ਨੂੰ ਇਸ ਗੰਦੇ ਪਾਣੀ ਕਾਰਨ ਲੰਘਣ ਵਿੱਚ ਭਾਰੀ ਪ੍ਰੇਸ਼ਾਨੀ ਹੋ ਰਹੀ þ। ਇੱਸ ਥਾਂ ਤੇ ਵੱਡੀ ਗਿਣਤੀ ਵਿੱਚ ਲੇਬਰ ਖੜ੍ਹੀ ਹੁੰਦੀ ਹੈ ਅਤੇ ਗੰਦਾ ਬਦਬੂਦਾਰ ਪਾਣੀ ਇਕੱਠਾ ਹੋਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈ ਰਹੀ ਹੈ।
ਇਸ ਸੰਬਧੀ ਸਥਾਨਕ ਨਿਵਾਸੀਆਂ ਨੇ ਕਿਹਾ ਕਿ ਇਹ ਸੀਵਰੇਜ ਪਿਛਲੇ ਕੁੱਝ ਦਿਨਾਂ ਤੋਂ ਬੰਦ ਹੈ ਅਤੇ ਉਨ੍ਹਾਂ ਵਲੋਂ ਇਸ ਸੰਬੰਧੀ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਕਈ ਵਾਰ ਫੋਨ ਕਰਕੇ ਇਸਦੀ ਸ਼ਿਕਾਇਤ ਦਿੱਤੀ ਗਈ þ ਪਰਤੂੰ ਦੋ-ਤਿੰਨ ਦਿਨ ਬੀਤਣ ਦੇ ਬਾਵਜੂਦ ਵੀ ਹੁਣ ਤੱਕ ਇੱਥੇ ਕੋਈ ਕਰਮਚਾਰੀ ਨਹੀਂ ਆਇਆ ਜਿਸ ਕਾਰਨ ਇੱਥੇ ਗੰਦਾ ਪਾਣੀ ਖੜਾ ਹੋਣ ਕਾਰਨ ਹਰ ਪਾਸੇ ਗੰਦੀ ਬਦਬੂ ਪਸਰ ਗਈ þ।
ਵਸਨੀਕਾਂ ਨੇ ਦੱਸਿਆ ਕਿ ਸੜਕ ਤੇ ਖੜ੍ਹੇ ਇਸ ਗੰਦੇ ਪਾਣੀ ਵਿੱਚੋਂ ਜਦੋਂ ਵਾਹਨ ਲੰਘਦੇ ਹਨ ਤਾਂ ਪੈਦਲ ਚੱਲਣ ਵਾਲੇ ਲੋਕਾਂ ਤੇ ਗੰਦੇ ਪਾਣੀ ਦੇ ਛਿੱਟੇ ਪੈਣ ਨਾਲ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਸਹਿਣੀ ਪੈਂਦੀ þ। ਇਸਦੇ ਨਾਲ ਹੀ ਇਸ ਪਾਣੀ ਕਾਰਨ ਵਾਹਨ ਚਾਲਕਾਂ ਨੂੰ ਵੀ ਉੱਥੋਂ ਲੰਘਣ ਵਿੱਚ ਸੱਮਸਿਆ ਹੁੰਦੀ þ। ਵਸਨੀਕਾਂ ਨੇ ਦੱਸਿਆ ਕਿ ਪਿੰਡ ਵਿੱਚ ਅੱਜ ਇੱਕ ਲੜਕੀ ਦਾ ਵਿਆਹ þ ਅਤੇ ਬਰਾਤ ਆਉਣ ਵਾਲੀ þ ਪਰਤੂੰ ਇਸ ਸੜਕ ਤੇ ਖੜੇ ਪਾਣੀ ਕਾਰਨ ਬਰਾਤ ਨੂੰ ਲੰਘਣ ਸਮੇਂ ਭਾਰੀ ਪ੍ਰੇਸ਼ਾਨੀ ਸਹਿਣੀ ਪੈਣੀ þ ਅਤੇ ਇਸ ਨਾਲ ਸ਼ਹਿਰ ਦੀ ਦਿਖ ਵੀ ਪ੍ਰਭਾਵਿਤ ਹੁੰਦੀ þ।
ਵਸਨੀਕਾਂ ਨੇ ਮੰਗ ਕੀਤੀ ਕਿ ਸੀਵਰੇਜ ਦੀ ਇਸ ਸੱਮਸਿਆ ਦਾ ਛੇਤੀ ਤੋਂ ਛੇਤੀ ਹੱਲ ਕਢਿਆ ਜਾਵੇ ਤਾਂ ਜੋ ਲੋਕਾਂ ਦੀ ਪ੍ਰੇਸ਼ਾਨੀ ਦਾ ਹੱਲ ਹੋ ਸਕੇ।

Leave a Reply

Your email address will not be published. Required fields are marked *