ਮਦਰ ਡੇਅ ਸਬੰਧੀ ਸਮਾਗਮ ਕਰਵਾਇਆ

ਪੰਚਕੂਲਾ, 29 ਅਪ੍ਰੈਲ (ਸ.ਬ.) ਬੀ ਕੇ ਐਮ ਵਿਸਵਾਸ ਸਕੂਲ ਵਿਖੇ  ਔਰਿਏਟੇਸ਼ਨ ਪ੍ਰੋਗਰਾਮ ਅਤੇ ਮਦਰ ਡੇਅ ਸਬੰਧੀ ਸਮਾਗਮ ਕੀਤਾ ਗਿਆ|  ਇਸ ਮੌਕੇ ਸਕੂਲ ਦੇ ਬਚਿਆਂ ਨੂੰ ਸਕੂਲ ਦੇ ਨਵੇਂ ਨਿਯਮਾਂ ਦੀ ਜਾਣਕਾਰੀ ਦਿਤੀ ਗਈ ਅਤੇ ਬੱਚਿਆਂ ਦੇ ਮਾਪਿਆਂ ਨੂੰ ਵੀ ਸਕੂਲ ਸਬੰਧੀ ਜਾਣਕਾਰੀ ਦਿਤੀ ਗਈ|
ਇਸ ਮੌਕੇ ਮਦਰ ਡੇਅ ਸਬੰਧੀ ਕੀਤੇ ਗਏ ਸਮਾਗਮ ਵਿਚ ਬਚਿਆਂ ਨੇ ਕਵਿਤਾਵਾਂ ਰਾਹੀਂ ਆਪਣੀਆਂ ਮਾਵਾਂ ਪ੍ਰਤੀ ਆਪਣੇ ਪਿਆਰ ਨੂੰ ਦਰਸਾਇਆ|  ਇਸ ਮੌਕੇ ਬਚਿਆਂ ਦੀਆਂ ਮਾਵਾਂ ਨੇ ਵੀ ਹਿਸਾ ਲਿਆ |
ਇਸ ਮੌਕੇ ਸੰਬੋਧਨ ਕਰਦਿਆਂ ਪ੍ਰਿੰਸੀਪਲ ਨੀਲਮਾ ਵਿਸਵਾਸ ਨੇ ਕਿਹਾ ਕਿ ਮੈਡੀਟੇਸਨ ਦੁਆਰਾ ਤਨਾਓ ਭਰੀ ਜਿੰਦਗੀ ਤੋਂ ਰਾਹਤ ਪਾਈ ਜਾ ਸਕਦੀ ਹੈ| ਉਹਨਾਂ ਕਿਹਾ ਕਿ  ਮਾਂ ਧਰਤੀ ਉਪਰ ਰੱਬ ਦਾ ਦੂਜਾ ਰੂਪ ਹੁੰਦੀ ਹੈ| ਬੱਚਿਆਂ ਲਈ ਮਾਂ ਹੀ ਆਦਰਸ ਹੁੰਦੀ ਹੈ| ਉਹਨਾਂ ਬਚਿਆਂ ਨੂੰ ਆਪਣੇ ਮਾਪਿਆਂ ਤੋਂ ਪ੍ਰੇਰਨਾ ਲੈਣ ਲਈ ਕਿਹਾ|

Leave a Reply

Your email address will not be published. Required fields are marked *