ਮਨਪ੍ਰੀਤ ਬਾਦਲ ਮੌਕਾਪ੍ਰਸਤ ਅਤੇ ਖੁਦਗਰਜ ਰਾਜਨੀਤਿਕ : ਪਰਮਜੀਤ ਸਿੰਘ ਕਾਹਲੋਂ

ਐਸ ਏ ਐਸ ਨਗਰ, 4 ਅਪ੍ਰੈਲ (ਸ.ਬ.) ਸ਼੍ਰੋਮਣੀ ਅਕਾਲੀ ਦਲ ਮੁਹਾਲੀ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਕਂੌਸਲਰ ਸ੍ਰ. ਪਰਮਜੀਤ ਸਿੰਘ ਕਾਹਲੋਂ ਨੇ ਪੰਜਾਬ ਦੇ ਵਿੱਤ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਵਲੋਂ ਸ੍ਰ .ਪ੍ਰਕਾਸ ਸਿੰਘ ਬਾਦਲ ਦੇ ਪਰਿਵਾਰ ਖਿਲਾਫ ਕੀਤੀ ਗਈ ਨਿੱਜੀ ਬਿਆਨਬਾਜੀ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਮਨਪ੍ਰੀਤ ਬਾਦਲ ਇੱਕ ਮੌਕਾਪ੍ਰਸਤ ਇਨਸਾਨ ਹੈ, ਜੋ ਕਿ ਖੁਦਗਰਜੀ ਨਾਲ ਭਰਿਆ ਹੋਇਆ ਹੈ|
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਕਾਹਲੋਂ ਨੇ ਕਿਹਾ ਕਿ ਮਨਪ੍ਰੀਤ ਬਾਦਲ ਪਹਿਲਾਂ ਅਕਾਲੀ ਦਲ ਵਿੱਚ ਹੀ ਹੁੰਦਾ ਸੀ ਉਸ ਸਮੇਂ ਇਸ ਨੇ ਜਾਣ ਬੁੱਝ ਦੇ ਸੁਖਬੀਰ ਬਾਦਲ ਨਾਲੋਂ ਵੱਖਰਾ ਦਿਖਣ ਲਈ ਸਾਦਗੀ ਦਾ ਡਰਾਮਾ ਕੀਤਾ ਸੀ ਜਦੋਂ ਕਿ ਇਸ ਦਾ ਪਿਤਾ ਸਰਕਾਰ ਦਾ ਕੋਈ ਹਿੱਸਾ ਨਾ ਹੋਣ ਦੇ ਬਾਵਜੂਦ ਸਾਰੀ ਉਮਰ ਸਰਕਾਰੀ ਸਹੂਲਤਾਂ ਮਾਣਦਾ ਰਿਹਾ| ਇਸਦੇ ਪਿਤਾ ਕੋਲ 45 ਲੱਖ ਦੀ ਗੱਡੀ ਹੁੰਦੀ ਸੀ ਤੇ ਸਰਕਾਰੀ ਜਿਪਸੀ ਵੀ ਮਿਲੀ ਹੋਈ ਸੀ ਤੇ ਸਰਕਾਰੀ ਬਾਡੀਗਾਰਡ ਵੀ ਮਿਲੇ ਹੋਏ ਸਨ| ਫਿਰ ਕਿਹੜੇ ਮੂੰਹ ਨਾਲ ਮਨਪ੍ਰੀਤ ਸਿੰਘ ਹੁਣ ਸ੍ਰ. ਸੁਖਬੀਰ ਬਾਦਲ ਦੇ ਪਰਿਵਾਰ ਦੀ ਆਲੋਚਨਾ ਕਰ ਰਿਹਾ ਹੈ| ਉਹਨਾਂ ਕਿਹਾ ਕਿ ਮਨਪ੍ਰੀਤ ਬਾਦਲ ਵਲੋਂ ਸ੍ਰ. ਸੁਖਬੀਰ ਬਾਦਲ ਉੱਪਰ ਲਾਏ ਗਏ ਦੋਸ਼ਾਂ ਵਿੱਚ ਕੋਈ ਸੱਚਾਈ ਨਹੀਂ ਹੈ| ਮਨਪ੍ਰੀਤ ਬਾਦਲ ਤਾਂ ਵੋਟਾਂ ਸਮੇਂ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਵੀ ਮੁਕਰ ਗਿਆ ਹੈ ਫਿਰ ਉਸ ਤੋਂ ਹੋਰ ਕੀ ਆਸ ਰੱਖੀ ਜਾ ਸਕਦੀ ਹੈ|

Leave a Reply

Your email address will not be published. Required fields are marked *