ਮਨਮੋਹਨ ਤੇ ਨਿੱਜੀ ਹਮਲਾ ਕਰ ਕੇ ਹੋਰ ਹੇਠਾਂ ਡਿੱਗੇ ਮੋਦੀ : ਸਿੱਬਲ

ਨਵੀਂ ਦਿੱਲੀ, 9 ਫਰਵਰੀ (ਸ.ਬ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਰੇਨਕੋਟ ਪਾ ਕੇ ਨਹਾਉਣ ਸੰਬੰਧੀ ਬਿਆਨ ਨੂੰ ਲੈ ਕੇ ਉਨ੍ਹਾਂ ਤੇ ਹਮਲਾ ਜਾਰੀ ਰੱਖਦੇ ਹੋਏ ਕਾਂਗਰਸ ਨੇ ਅੱਜ ਕਿਹਾ ਕਿ ਡਾ. ਮਨਮੋਹਨ ਸਿੰਘ ਤੇ ਨਿੱਜੀ ਹਮਲਾ ਕਰ ਕੇ ਸ਼੍ਰੀ ਮੋਦੀ ਹੋਰ ਹੇਠਾਂ ਡਿੱਗ ਗਏ ਹਨ| ਕਾਂਗਰਸ ਦੇ ਬੁਲਾਰੇ ਕਪਿਲ ਸਿੱਬਲ ਨੇ ਟਵੀਟ ਕਰ ਕੇ ਕਿਹਾ ਕਿ ਸ਼ਿਸ਼ਟਾਚਾਰ ਦੀ ਕਮੀ ਕਾਰਨ ਡਾ. ਮਨਮੋਹਨ ਸਿੰਘ ਤੇ ਨਿੱਜੀ ਹਮਲਾ ਕਰ ਕੇ ਸ਼੍ਰੀ ਮੋਦੀ ਹੋਰ        ਹੇਠਾਂ ਡਿੱਗ ਗਏ ਹਨ| ਸੰਸਦ ਉਨ੍ਹਾਂ ਦੇ ਚੁਣਾਵੀ ਭਾਸ਼ਣ ਦਾ ਮੈਦਾਨ ਨਹੀਂ ਹੈ|
ਜ਼ਿਕਰਯੋਗ ਹੈ ਕਿ ਸ਼੍ਰੀ ਮੋਦੀ ਨੇ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਤੇ ਧੰਨਵਾਦ ਪ੍ਰਸਤਾਵ ਤੇ ਹੋਈ ਚਰਚਾ ਦਾ ਜਵਾਬ ਦਿੰਦਿਆਂ ਕਿਹਾ ਕਿ ਡਾ. ਮਨਮੋਹਨ ਸਿੰਘ ਤੇ ਵਾਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਵਿੱਚ ਘੁਟਾਲੇ ਤੇ ਘੁਟਾਲੇ ਹੁੰਦੇ ਰਹੇ ਪਰ ਉਨ੍ਹਾਂ ਨੇ ਆਪਣੇ ਉੱਪਰ ਦਾਗ਼ ਨਹੀਂ ਲੱਗਣ ਦਿੱਤਾ, ਕਿਉਂਕਿ ‘ਬਾਥਰੂਮ ਵਿੱਚ             ਰੇਨਕੋਟ’ ਪਾ ਕੇ ਨਹਾਉਣਾ ਉਹੀ ਜਾਣਦੇ ਹਨ| ਪ੍ਰਧਾਨ ਮੰਤਰੀ ਦੇ ਇਸ ਬਿਆਨ ਦੀ ਕਾਂਗਰਸ ਨੇ ਸਖਤ ਆਲੋਚਨਾ ਕੀਤੀ ਅਤੇ ਸਦਨ ਤੋਂ ਬਾਈਕਾਟ ਵੀ ਕੀਤਾ|

Leave a Reply

Your email address will not be published. Required fields are marked *