Manmohan Singh visited Mohali, made distance from the media

ਐਸ.ਏ.ਐਸ.ਨਗਰ, 10 ਦਸੰਬਰ (ਸ.ਬ.) ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਅੱਜ ਆਪਣੀ ਪਤਨੀ ਸਮੇਤ ਮੁਹਾਲੀ ਦੇ ਨਿੱਜੀ ਦੌਰੇ ਉਪਰ ਪਹੁੰਚੇ| ਇਸ ਮੌਕੇ ਉਹ ਦੁਪਹਿਰ ਸਵਾ ਬਾਰਾਂ ਵਜੇ ਦੇ ਆਸ ਪਾਸ ਫੇਜ਼-5 ਦੀ ਕੋਠੀ ਨੰਬਰ 1058 ਦੇ ਵਸਨੀਕ ਸ੍ਰ. ਰਛਪਾਲ ਸਿੰਘ ਮਲਹੋਤਰਾ ਦੇ ਘਰ ਪਹੁੰਚੇ ਅਤੇ ਇੱਕ ਘੰਟਾ ਉਥੇ ਰਹੇ| ਇਸ ਮੌਕੇ ਮੁਹਾਲੀ ਪੁਲੀਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ| ਇਸ ਮੌਕੇ ਇਸ ਇਲਾਕੇ ਵਿੱਚ ਟ੍ਰੈਫਿਕ ਪੁਲੀਸ ਮੁਲਾਜਮ ਵੀ ਮੁਸਤੈਦੀ ਨਾਲ ਤੈਨਾਤ ਸਨ ਅਤੇ ਫੇਜ਼ 3-5 ਦੀਆਂ ਲਾਈਟਾਂ ਨੇੜੇ ਖੜੀਆਂ ਗੱਡੀਆਂ ਵੀ ਪੁਲੀਸ ਨੇ ਹਟਵਾ ਦਿੱਤੀਆਂ ਸਨ ਜੋ ਕਿ ਅਕਸਰ ਹੀ ਉਥੇ ਖੜੀਆਂ ਰਹਿੰਦੀਆਂ ਸਨ|
ਸਾਬਕਾ ਪ੍ਰਧਾਨਮੰਤਰੀ ਦੀ ਇਸ  ਫੇਰੀ ਦੌਰਾਨ ਪੱਤਰਕਾਰਾਂ ਨੂੰ ਉਹਨਾਂ ਦੇ ਨੇੜੇ ਵੀ ਨਹੀਂ ਢੁੱਕਣ ਦਿੱਤਾ ਗਿਆ ਅਤੇ ਉਹਨਾਂ ਦੇ ਪਹੁੰਚਣ ਸਾਰ  ਸੁਰਖਿਆਂ ਕਰਮਚਾਰੀਆਂ ਵੱਲੋਂ ਉਹਨਾਂ ਨੇ ਪੂਰੀ ਤਰ੍ਹਾਂ ਸੁਰਖਿਆਂ ਘੇਰੇ ਵਿੱਚ ਲੈ ਲਿਆ ਗਿਆ ਅਤੇ ਪੱਤਰਕਾਰਾਂ ਨੂੰ ਇੱਕ ਪਾਸੇ ਕਰ ਦਿੱਤਾ ਗਿਆ| ਬਾਅਦ ਦੁਪਹਿਰ ਸਵਾ ਇੱਕ ਵਜੇ ਦੇ ਕਰੀਬ ਜਦੋਂ ਸਾਬਕਾ ਪ੍ਰਧਾਨਮੰਤਰੀ ਬਾਹਰ ਨਿਕਲੇ ਉਸ ਵੇਲੇ ਉਹਨਾਂ  ਨੇ ਇੰਤਜਾਰ ਕਰ ਰਹੇ ਮੀਡੀਆਂ ਕਰਮੀਆਂ ਵੱਲ         ਵੇਖ ਕੇ ਹੱਥ ਹਿਲਾਇਆ ਅਤੇ ਗੱਡੀ ਵਿੱਚ ਸਵਾਰ ਹੋ ਕੇ ਚਲੇ ਗਏ ਅਤੇ ਇਸਦੇ ਨਾਲ ਹੀ ਮੌਕੇ ਤੇ ਤੈਨਾਤ ਪੁਲੀਸ ਅਧਿਕਾਰੀਆਂ ਨੇ ਵੀ ਸੁਖ- ਦਾ ਸਾਹ ਲਿਆ|

Leave a Reply

Your email address will not be published. Required fields are marked *