ਮਨਾਲੀ ਤੋਂ ਦਿੱਲੀ ਜਾ ਰਹੀ ਟੂਰਿਸਟ ਬੱਸ ਵਿੱਚ ਲੱਗੀ ਭਿਆਨਕ ਅੱਗ

ਬਿਲਾਸਪੁਰ, 14 ਜੂਨ (ਸ.ਬ.) ਬਿਲਾਸਪੁਰ ਦੇ ਸਵਾਰਘਾਟ ਦੇ ਨੇੜੇ ਨਾਲਾਗੜ ਰਸਤੇ ਤੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇਕ ਟੂਰਿਸਟ ਬੱਸ ਵਿੱਚ ਭਿਆਨਕ ਅੱਗ ਲੱਗ ਗਈ| ਹਾਦਸਾ ਅੱਜ ਸਵੇਰੇ ਕਰੀਬ 5.30 ਵਜੇ ਹੋਇਆ| ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਟਾਇਰ ਦੇ ਗਰਮ ਹੋਣ ਦੇ ਕਾਰਨ ਵਾਪਰੀ ਹੈ| ਇਸ ਬੱਸ ਵਿੱਚ ਬੈਠੇ 58 ਯਾਤਰੀ ਸੁਰੱਖਿਅਤ ਹਨ|
ਜਾਣਕਾਰੀ ਮੁਤਾਬਕ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਗਈ ਅਤੇ ਅੱਗ ਬੁਝਾਉਣ ਵਿੱਚ ਜੁੱਟ ਗਈ| ਬੱਸ ਮਨਾਲੀ ਤੋਂ ਦਿੱਲੀ ਜਾ ਰਹੀ ਸੀ| ਇਸ ਹਾਦਸੇ ਕਾਰਨ ਬੱਸ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ|

Leave a Reply

Your email address will not be published. Required fields are marked *