ਮਨਾਲੀ-ਲੇਹ ਮਾਰਗ ਤੇ ਕਾਰ ਹਾਦਸਾ, 2 ਦੀ ਮੌਤ

ਹਿਮਾਚਲ ਪ੍ਰਦੇਸ਼, 7 ਜੂਨ (ਸ.ਬ.) ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿੱਚ ਰੋਹਤਾਂਗ ਦਰਿਆ ਨੇੜੇ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ| ਇਸ ਵਿੱਚ 2 ਸੈਲਾਨੀਆਂ ਦੀ ਮੌਤ ਹੋ ਗਈ ਜਦਕਿ 3 ਜ਼ਖਮੀ ਹੋ ਗਏ| ਹਾਦਸਾ ਮਨਾਲੀ ਤੋਂ 35 ਕਿਲੋਮੀਟਰ ਦੂਰ ਹੋਇਆ ਹੈ| ਜਾਣਕਾਰੀ ਮੁਤਾਬਕ ਚੰਡੀਗੜ੍ਹ-ਮਨਾਲੀ ਲੇਹ ਹਾਈਵੇਅ ਤੇ ਮੜ੍ਹੀ ਨੇੜੇ ਇਕ ਆਲਟੋ ਕਾਰ ਖੱਡ ਵਿੱਚ ਡਿੱਗ ਗਈ| ਇਸ ਵਿੱਚ ਕੁੱਲ ਪੰਜ ਲੋਕ ਸਵਾਰ ਸਨ| ਹਾਦਸਾ ਸਵੇਰੇ 9 ਵਜੇ ਹੋਇਆ ਹੈ| ਇਸ ਵਿੱਚ 2 ਮ੍ਰਿਤਕ ਅਤੇ 3 ਜ਼ਖਮੀ ਨੋਇਡਾ ਅਤੇ ਗਾਜੀਆਬਾਦ ਦੇ ਦੱਸੇ ਜਾ ਰਹੇ ਹਨ| ਪ੍ਰਾਪਤ ਜਾਣਕਾਰੀ ਮੁਤਾਬਕ ਤਿੰਨਾਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਵਿੱਚ ਮਨਾਲੀ ਪਹੁੰਚਾਇਆ ਗਿਆ ਹੈ| ਜਿੱਥੇ ਇਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ| ਮਨਾਲੀ ਐਸ.ਡੀ.ਐਮ ਰਮਨ ਨੇ ਹਸਪਤਾਲ ਪੁੱਜ ਕੇ ਜ਼ਖਮੀਆਂ ਦਾ ਹਾਲ ਜਾਣਿਆ ਹੈ| ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ|

Leave a Reply

Your email address will not be published. Required fields are marked *