ਮਨੀਲਾ ਦੀ ਗਰੀਬ ਬਸਤੀ ਵਿੱਚ ਲੱਗੀ ਅੱਗ, 15,000 ਲੋਕ ਹੋਏ ਬੇਘਰ

ਮਨੀਲਾ,  8 ਫਰਵਰੀ (ਸ.ਬ.) ਫਿਲਪੀਨਜ਼ ਦੀ ਰਾਜਧਾਨੀ ਮਨੀਲਾ ਦੀ ਬੰਦਰਗਾਹ ਦੇ ਨੇੜੇ ਗਰੀਬਾਂ ਦੀ ਬਸਤੀ ਵਿੱਚ ਅੱਗ ਲੱਗਣ ਕਾਰਨ ਉੱਥੇ ਰਹਿਣ ਵਾਲੇ 15,000 ਲੋਕਾਂ ਦੇ ਘਰ ਉੱਜੜ ਗਏ| ਅੱਗ ਬੀਤੀ ਰਾਤ ਲੱਗੀ| ਅਧਿਕਾਰੀਆਂ ਨੇ ਦੱਸਿਆ ਕਿ ਤਬਾਹੀ ਤੋਂ ਬਾਅਦ ਅੱਗ ਤੇ ਸਵੇਰੇ ਕਾਬੂ ਪਾਇਆ ਜਾ ਸਕਿਆ| ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਰੋਲਾ ਕੰਪਾਊਂਡਰ ਵਿੱਚ ਫੈਲੀ ਅੱਗ ਕਾਰਨ ਕਈ ਘਰ ਤਬਾਹ ਹੋ ਗਏ, ਇੱਥੇ ਛੋਟੇ ਮਕਾਨਾਂ ਦੀਆਂ ਤੰਗ ਗਲੀਆਂ ਵਾਲੀ ਬਸਤੀ ਵਿੱਚ ਕਈ ਪਰਿਵਾਰ ਰਹਿੰਦੇ ਸਨ|
ਫਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਵਿੱਚ 7 ਲੋਕ ਮਾਮੂਲੀ ਰੂਪ ਨਾਲ ਝੁਲਸ ਗਏ| ਅੱਗ ਲੱਗਣ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ| ਸਮਾਜ ਕਲਿਆਣ ਅਧਿਕਾਰੀ ਰੇਗੀਨਾ ਮਾਟਾ ਨੇ ਕਿਹਾ ਕਿ ਅੱਗ ਕਾਰਨ ਝੁਲਸੇ ਲੋਕਾਂ ਲਈ 3 ਕੇਂਦਰ ਖੋਲ੍ਹੇ ਗਏ ਹਨ| ਅੱਗ ਕਾਰਨ ਆਪਣਾ ਘਰ ਗੁਆਉਣ ਵਾਲੇ ਤਕਰੀਬਨ 3,000 ਪਰਿਵਾਰਾਂ ਨੂੰ ਭੋਜਨ ਅਤੇ ਪਾਣੀ ਉਪਲਬਧ ਕਰਾਇਆ ਜਾ ਰਿਹਾ ਹੈ| ਉਨ੍ਹਾਂ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਬਹੁਤ ਸਾਰੇ ਲੋਕ ਸੜਕਾਂ ਤੇ ਆਪਣੇ ਕੱਪੜਿਆਂ, ਇੱਥੋਂ ਤੱਕ ਕਿ ਵਾਸ਼ਿੰਗ ਮਸ਼ੀਨਾਂ ਅਤੇ ਬਿਜਲੀ ਦੇ ਪੱਖੇ ਵਰਗੀਆਂ ਵਸਤੂਆਂ ਲੈ ਕੇ ਇਕੱਠੇ ਹੋ ਗਏ|

Leave a Reply

Your email address will not be published. Required fields are marked *