ਮਨੀਸ਼ ਸਿਸੋਦੀਆ- ਸਤਿੰਦਰ ਜੈਨ ਨੂੰ ਹਸਪਤਾਲ ਵਿੱਚੋਂ ਮਿਲੀ ਛੁੱਟੀ

ਨਵੀਂ ਦਿੱਲੀ, 19 ਜੂਨ (ਸ.ਬ.) ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਿਹਤ ਮੰਤਰੀ ਸਤਿੰਦਰ ਜੈਨ ਨੂੰ ਅੱਜ ਐਲ.ਐਨ.ਜੇ.ਪੀ. ਹਸਤਪਾਲ ਵਿੱਚੋਂ ਛੁੱਟੀ ਮਿਲ ਗਈ ਹੈ| ਦੋਵੇਂ ਮੰਤਰੀ ਉਪ-ਰਾਜਪਾਲ ਦਫ਼ਤਰ ਵਿੱਚ ਅੰਦੋਲਨ ਤੇ ਬੈਠੇ ਸਨ ਅਤੇ ਸਿਹਤ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ| ਹੁਣ ‘ਆਪ’ ਕਾਰਜਕਰਤਾ ਸਵਾਲ ਕਰ ਰਹੇ ਹਨ ਕਿ ਜੈਨ ਅਤੇ ਸਿਸੋਦੀਆ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ, ਉਹ ਕੰਮ ਤੇ ਵੀ ਵਾਪਸ ਆਉਣ ਦੀ ਤਿਆਰੀ ਵਿੱਚ ਹਨ| ਹੁਣ ਉਪ-ਰਾਜਪਾਲ ਕਦੋਂ ਬੁਲਾ ਰਹੇ ਹਨ|
ਜ਼ਿਕਰਯੋਗ ਹੈ ਕਿ ਬਾਥਰੂਮ ਵਿੱਚ ਕੀਟੋਨ ਦਾ ਪੱਧਰ ਤੇਜ਼ੀ ਨਾਲ ਵਧਣ ਅਤੇ ਬਲੱਡ ਸ਼ੂਗਰ ਦੇ ਘੱਟ ਹੋਣ ਤੇ ਸਿਸੋਦੀਆ ਨੂੰ ਬੀਤੇ ਦਿਨੀਂ ਤਿੰਨ ਵਜੇ ਐਲ.ਐੈਨ.ਜੇ.ਪੀ. ਹਸਪਤਾਲ ਵਿੱਚ ਲਿਜਾਇਆ ਗਿਆ| ਜਦੋਂਕਿ ਜੈਨ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਐਤਵਾਰ ਰਾਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ|
ਹਸਪਤਾਲ ਦੇ ਮੈਡੀਕਲ ਸੁਪਰਡੰਟ ਜੇਸੀ ਪਾਸੇ ਨੇ ਦੱਸਿਆ ਕਿ ਦੋਵੇਂ ਹੀ ਮੰਤਰੀਆਂ ਨੂੰ ਸਵੇਰੇ ਲੱਗਭਗ 10 ਵਜੇ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ|
ਅੱਜ ਸਵੇਰੇ ਸਿਸੋਦੀਆ ਨੇ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਦੀ ਸਿਹਤ ਵਿੱਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ ਅਤੇ ਉਹ ਅੱਜ ਤੋਂ ਕੰਮਕਾਜ ਸ਼ੁਰੂ ਕਰਨ ਦੀ ਕੋਸ਼ਿਸ਼ ਕਰਨਗੇ|

Leave a Reply

Your email address will not be published. Required fields are marked *