ਮਨੀਸ਼ ਸਿਸੌਦੀਆ ਦੇ ਦਫ਼ਤਰ ਵਿੱਚ ਚੋਰੀ

ਨਵੀਂ ਦਿੱਲੀ, 30 ਦਸੰਬਰ (ਸ.ਬ.) ਪੂਰਬੀ ਦਿੱਲੀ ਵਿੱਚ ਪਟਪੜਗੰਜ ਦੇ ਵਿਨੋਦ ਨਗਰ ਇਲਾਕੇ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਦੇ ਦਫ਼ਤਰ ਵਿੱਚ ਚੋਰੀ ਹੋ ਗਈ ਹੈ ਅਤੇ ਚੋਰ ਕਥਿਤ ਤੌਰ ਤੇ ਕੰਪਿਊਟਰ, ਦਸਤਾਵੇਜ਼, ਸੀ.ਸੀ.ਟੀ.ਵੀ. ਕੈਮਰੇ ਦੀ ਡੀ.ਵੀ.ਆਰ. ਸਮੇਤ ਹੋਰ ਸਾਮਾਨ ਲੈ ਕੇ ਫਰਾਰ ਹੋ ਗਏ| ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੁਝ ਸਾਮਾਨ ਦਫ਼ਤਰ ਦੇ ਰਿਸੈਪਸ਼ਨ ਤੋਂ ਚੋਰੀ ਹੋਏ, ਜਿਸ ਨੂੰ ਬਦਲਣ ਦੀ ਪ੍ਰਕਿਰਿਆ ਚੱਲ ਰਹੀ ਸੀ| ਅਜਿਹਾ ਸ਼ੱਕ ਹੈ ਕਿ ਚੋਰੀ ਵੀਰਵਾਰ ਦੇਰ ਰਾਤ ਨੂੰ ਹੋਈ| ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ| ਸੂਤਰਾਂ ਨੇ ਕਿਹਾ ਕਿ ਚੋਰ ਕੈਂਪਸ ਵਿੱਚ ਤਾਲਾ ਤੋੜ ਕੇ ਆਏ ਅਤੇ ਉਨ੍ਹਾਂ ਨੇ 2 ਕੰਪਿਊਟਰ, ਲੈਟਰ ਪੈਡ, ਹਾਰਡ ਡਿਸਕ, ਦਸਤਾਵੇਜ਼, ਸੀ.ਸੀ.ਟੀ.ਲੀ. ਕੈਮਰੇ ਦਾ ਡਿਜ਼ੀਟਲ ਵੀਡੀਓ ਰਿਕਾਰਡਰ ਸਮੇਤ ਹੋਰ ਸਾਮਾਨ ਚੋਰੀ ਕਰ ਲਿਆ|
ਪੁਲੀਸ ਨੇ ਕਿਹਾ ਕਿ ਉਨ੍ਹਾਂ ਨੂੰ ਚੋਰੀ ਹੋਣ ਦੀ ਸੂਚਨਾ ਸਵੇਰੇ 9.20 ਵਜੇ ਮਿਲੀ, ਜਿਸ ਤੋਂ ਬਾਅਦ ਟੀਮ ਨੂੰ ਮੌਕੇ ਤੇ ਭੇਜਿਆ ਗਿਆ| ਦਫ਼ਤਰ ਦੇ ਇੰਚਾਰਜ ਉਪੇਂਦਰ ਨੇ ਕਿਹਾ ਕਿ ਪੂਰੇ ਦਫ਼ਤਰ ਵਿੱਚ ਲੁੱਟਖੋਹ ਕੀਤੀ ਗਈ ਹੈ ਅਤੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਹੋਰ ਕਿਹੜੀਆਂ ਚੀਜ਼ਾਂ ਗਾਇਬ ਹੋਈਆਂ ਹਨ| ਦਫ਼ਤਰ ਵੀਰਵਾਰ ਦੇਰ ਰਾਤ ਢਾਈ ਵਜੇ ਬੰਦ ਕੀਤਾ ਗਿਆ ਸੀ| ਪੁਲੀਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *