ਮਨੀ ਲਾਂਡਰਿੰਗ ਮਾਮਲੇ ਵਿੱਚ ਗੌਤਮ ਖੇਤਾਨ ਨੂੰ 20 ਫਰਵਰੀ ਤੱਕ ਨਿਆਂਇਕ ਹਿਰਾਸਤ ਵਿੱਚ ਭੇਜਿਆ

ਨਵੀਂ ਦਿੱਲੀ, 9 ਫਰਵਰੀ (ਸ.ਬ.) ਅਗਸਤਾ ਵੈਸਟਲੈਂਡ ਹੈਲੀਕਾਪਟਰ ਘੁਟਾਲਾ ਮਾਮਲੇ ਵਿੱਚ ਮੁਲਜ਼ਮ ਵਕੀਲ ਗੌਤਮ ਖੇਤਾਨ ਨੂੰ ਅਦਾਲਤ ਨੇ 20 ਫਰਵਰੀ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ| ਇਹ ਮਾਮਲਾ ਕਾਲਾ ਧਨ ਰੱਖਣ ਅਤੇ ਮਨੀ ਲਾਂਡਰਿਗ ਨਾਲ ਸਬੰਧਤ ਹੈ| ਵਿਸ਼ੇਸ਼ ਜੱਜ ਕੋਲ ਈ ਡੀ ਨੇ ਖੇਤਾਨ ਦੀ ਹਿਰਾਸਤ ਮੰਗੀ ਸੀ| ਅਦਾਲਤ ਨੇ ਇਸ ਤੋਂ ਪਹਿਲਾਂ ਖੇਤਾਨ ਦੀ ਹਿਰਾਸਤ ਵਿੱਚ 6 ਦਿਨਾਂ ਤੱਕ ਵਾਧਾ ਕਰ ਦਿੱਤਾ ਸੀ| ਉਸ ਨੂੰ 25 ਜਨਵਰੀ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ| ਇਹ ਮਾਮਲਾ ਵੀ. ਵੀ. ਆਈ. ਪੀ. ਹੈਲੀਕਾਪਟਰ ਘੁਟਾਲੇ ਨਾਲ ਸਬੰਧਤ ਹੈ| ਇਸ ਮਾਮਲੇ ਵਿੱਚ ਕ੍ਰਿਸਚੀਅਨ ਮਿਸ਼ੇਲ ਨੂੰ ਵੀ ਗ੍ਰਿਫਤਾਰ ਕੀਤਾ ਗਿਆ| ਸਰਕਾਰ ਤੇ ਵਿਰੋਧੀ ਧਿਰਾਂ ਵਿਚਾਲੇ ਇਸ ਸੌਦੇ ਵਿੱਚ ਕਥਿਤ ਘੁਟਾਲੇ ਬਾਰੇ ਟਕਰਾਅ ਦੀ ਸਥਿਤੀ ਬਣੀ ਹੋਈ ਹੈ| ਖੇਤਾਨ ਨੇ ਆਪਣੀ ਹਿਰਾਸਤ ਖਿਲਾਫ ਜ਼ਮਾਨਤ ਅਰਜ਼ੀ ਦਾਖਲ ਕੀਤੀ ਸੀ|

Leave a Reply

Your email address will not be published. Required fields are marked *